Patiala Help Club Logo

ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਮਾਮੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Jul 30, 2026 | Breaking, Crime, Haryana, Latest News, News

ਯਮੁਨਾਨਗਰ, 30 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਵਿਖੇ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ (Rape) ਕਰਨ ਦੇ ਮਾਮਲੇ ਵਿਚ ਦੂਰ ਦੇ ਮਾਮੇ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਯਮੁਨਾਨਗਰ (Yamunanagar) ਵਿਖੇ ਮਹਿਲਾ ਥਾਣਾ ਪੁਲਸ ਵਲੋਂ ਜੋ 13 ਸਾਲਾ ਇਕ ਨਾਬਾਲਗ ਲੜਕੀ (Minor girl) ਨਾਲ ਜਬਰ ਜਨਾਹ ਕੀਤੇ ਜਾਣ ਦੇ ਮਾਮਲੇ ਵਿਚ ਰਿਸ਼ਤੇ ਵਿਚ ਦੂਰ ਦੇ ਮਾਮੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸੋਨੂੰ ਦੇ ਤੌਰ ‘ਤੇ ਹੋਈ ਹੈ । ਸਿਕਾਇਤ ਦੇ ਆਧਾਰ ’ਤੇ ਕੈਥਲ ਦੇ ਥਾਣਾ ਸੀਵਨ ਵਿੱਚ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਅਗਲੀ ਕਾਰਵਾਈ ਲਈ ਮਹਿਲਾ ਥਾਣਾ ਯਮੁਨਾਨਗਰ ਭੇਜ ਦਿੱਤੀ ਗਈ । ਸਬ-ਇੰਸਪੈਕਟਰ ਸੁਸ਼ਮਾ ਦੀ ਅਗਵਾਈ ਹੇਠ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਕਾਠਗੜ੍ਹ ਵਾਸੀ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ।

ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਪੀੜ੍ਹਤ ਦੀ ਮਾਂ ਨੇ ਕੀ ਦੱਸਿਆ

ਮਹਿਲਾ ਥਾਣਾ ਇੰਚਾਰਜ ਸ਼ੀਲਾਵੰਤੀ ਨੇ ਦੱਸਿਆ ਕਿ ਕੈਥਲ ਦੇ ਥਾਣਾ ਸੀਵਨ ਖੇਤਰ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦਰਜ (Complaint filed) ਕਰਵਾਈ ਕਿ 23 ਮਈ ਨੂੰ ਉਸ ਦੀ ਦਿਓਰਾਣੀ ਉਸ ਦੀ 13 ਸਾਲਾ ਬੱਚੀ ਨੂੰ ਲੈ ਕੇ ਯਮੁਨਾਨਗਰ ਆਪਣੇ ਪੇਕੇ ਰਿਸ਼ਤੇਦਾਰ ਦੀ ਜਨਮਦਿਨ ਪਾਰਟੀ ਵਿੱਚ ਆਈ ਸੀ । ਜਦੋਂ ਉਹ ਵਾਪਸ ਸੀਵਨ ਪਹੁੰਚੇ ਤਾਂ ਬੱਚੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਅਤੇ ਉਸ ਨੇ ਦੱਸਿਆ ਕਿ 23 ਮਈ ਦੀ ਰਾਤ ਨੂੰ ਰਿਸ਼ਤੇ ਵਿੱਚ ਦੂਰ ਦੇ ਮਾਮੇ ਸੋਨੂੰ ਨੇ ਰਾਤ ਸਮੇਂ ਉਸ ਨਾਲ ਛੇੜਛਾੜ ਕੀਤੀ ਅਤੇ ਉਸ ਨਾਲ ਗਲਤ ਕੰਮ ਵੀ ਕੀਤਾ। ਸੋਨੂੰ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ ।

Advertisement