ਇੰਡੀਗੋ ਫਲਾਈਟ ਵਿਚ ਪਾਵਰ ਬੈਂਕ ਨੂੰ ਅੱਗ ਨਾਲ ਹੋਇਆ ਧਮਾਕਾ

ਚੰਡੀਗੜ੍ਹ, 5 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇੰਡੀਗੋ ਦੀ ਇਕ ਫਲਾਈਟ ਵਿਚ ਪਾਵਰ ਬੈਂਕ (Power bank) ਨੂੰ ਅੱਗ ਲੱਗਣ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ (Chandigarh Airport) `ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਹੈਦਰਾਬਾਦ ਤੋਂ ਆ ਰਹੀ ਇੰਡੀਗੋ (Indigo) ਦੀ ਇੱਕ ਉਡਾਣ ਵਿੱਚ ਯਾਤਰੀ ਦੇ ਪਾਵਰ ਬੈਂਕ ਨੂੰ ਅਚਾਨਕ ਅੱਗ ਲੱਗ ਗਈ । ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਤੁਰੰਤ ਖਾਲੀ ਕਰਵਾਉਣ ਲਈ ਐਮਰਜੈਂਸੀ ਨਿਕਾਸੀ ਪ੍ਰਕਿਰਿਆ ਸ਼ੁਰੂ ਕੀਤੀ ਗਈ ।

ਕੈਬਿਨ ਭਰ ਗਿਆ ਸੀ ਧੂੰਏ ਨਾਲ

ਯਾਤਰੀਆਂ ਅਨੁਸਾਰ ਅੱਗ ਲੱਗਣ ਕਾਰਨ ਫਲਾਈਟ ਦਾ ਕੈਬਿਨ ਪੂਰੀ ਤਰ੍ਹਾਂ ਧੂੰਏਂ ਨਾਲ ਭਰ ਗਿਆ ਸੀ, ਜਿਸ ਕਾਰਨ ਸਾਹ ਲੈਣ ਵਿੱਚ ਵੀ ਦਿੱਕਤ ਪੇਸ਼ ਆਈ । ਸੋਸ਼ਲ ਮੀਡੀਆ `ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਯਾਤਰੀਆਂ ਨੂੰ ਜਹਾਜ਼ ਤੋਂ ਉਤਰ ਕੇ ਟਾਰਮੈਕ ਵੱਲ ਭੱਜਦੇ ਦੇਖਿਆ ਗਿਆ ਹੈ । ਇਸ ਹਾਦਸੇ ਵਿੱਚ ਲਗਭਗ ਪੰਜ ਯਾਤਰੀਆਂ ਦੇ ਜ਼ਖਮੀ (Injured)ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ ।

ਇੰਡੀਗੋ ਨੇ ਹਾਲੇ ਤੱਕ ਕੋਈ ਅਧਿਕਾਰਤ ਨਹੀਂ ਕੀਤਾ ਜਾਰੀ

ਹਾਲਾਂਕਿ ਇੰਡੀਗੋ ਏਅਰਲਾਈਨਜ਼ ਵੱਲੋਂ ਅਜੇ ਤੱਕ ਇਸ ਮਾਮਲੇ `ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ । ਜਿਕਿਰਯੋਗ ਹੈ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ  ਦੁਆਰਾ 2026 ਵਿੱਚ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਯਾਤਰੀਆਂ ਨੂੰ ਉਡਾਣ ਦੌਰਾਨ ਫ਼ੋਨ ਜਾਂ ਹੋਰ ਡਿਵਾਈਸਾਂ ਚਾਰਜ ਕਰਨ ਲਈ ਪਾਵਰ ਬੈਂਕ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ ।

ਕੀ ਹਨ ਡੀ. ਜੀ. ਸੀ. ਏ. ਦੇ ਨਿਯਮ

ਡੀ. ਜੀ. ਸੀ. ਏ. ਦੇ ਨਿਯਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਾਵਰ ਬੈਂਕ ਅਤੇ ਵਾਧੂ ਬੈਟਰੀਆਂ ਨੂੰ ਓਵਰਹੈੱਡ ਡੱਬਿਆਂ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੀਆਂ ਥਾਵਾਂ `ਤੇ ਅੱਗ ਲੱਗਣ ਦੀ ਸੂਰਤ ਵਿੱਚ ਉਸ ਦਾ ਪਤਾ ਲਗਾਉਣਾ ਅਤੇ ਕਾਬੂ ਪਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ । ਫਿਲਹਾਲ ਹਵਾਈ ਅੱਡੇ `ਤੇ ਸਥਿਤੀ ਨੂੰ ਕਾਬੂ ਹੇਠ ਦੱਸਿਆ ਜਾ ਰਿਹਾ ਹੈ ਅਤੇ ਜਾਂਚ ਜਾਰੀ ਹੈ ।