Patiala Help Club Logo

ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ ਤੋਂ ਮੰਗੀ ਗਈ ਹੈ ਫਿਰੌਤੀ

Mar 21, 2026 | Breaking, Crime, Haryana, Latest News, News

ਪਾਨੀਪਤ, 21 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਦੇ ਵਸਨੀਕ ਤੇ ਜਜਪਾ ਪਾਰਟੀ ਦੇ ਜਨਰਲ ਸਕੱਤਰ (General Secretary) ਤੋਂ ਫਿਰੌੌਤੀ ਮੰਗੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਦੀ ਮੰਗੀ ਗਈ ਹੈ ਫਿਰੌਤੀ

ਪਾਨੀਪਤ ਦੇ ਸੈਕਟਰ-11 ਨਿਵਾਸੀ ਜਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ (Devendra Qadian) ਤੋਂ ਅਮਿਤ ਭਾਊ ਗਿਰੋਹ ਦਾ ਮੈਂਬਰ ਦੱਸ ਕੇ 5 ਕਰੋੜ ਰੁਪਏ ਦੀ ਫਿਰੌਤੀ (Ransom) ਮੰਗੀ ਗਈ ਹੈ । ਉੱਥੇ ਹੀ ਫਿਰੌਤੀ ਨਾ ਦੇਣ `ਤੇ ਫਾਰਮ ਹਾਊਸ ਅਤੇ ਬੱਚਿਆਂ `ਤੇ ਹਮਲਾ ਕਰਨ ਦੀ ਗੱਲ ਕਹੀ ਗਈ ਹੈ । ਦੇਵੇਂਦਰ ਕਾਦੀਆਨ ਨੇ ਇਸ ਦੀ ਸਿਕਾਇਤ ਪੁਲਸ ਨੂੰ ਕੀਤੀ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਦੇੇਵੇਂਦਰ ਕਾਦੀਆਨ ਨੇ

ਦੇਵੇਂਦਰ ਕਾਦੀਆਨ ਨੇ ਦੱਸਿਆ ਕਿ ਉਹ 18 ਮਾਰਚ ਦੀ ਰਾਤ ਨੂੰ ਦਿੱਲੀ ਵਿਚ ਇਕ ਵਿਆਹ ਸਮਾਗਮ ਵਿਚ ਸਨ, ਤਾਂ ਉਨ੍ਹਾਂ ਦੇ ਵਟਸਐਪ `ਤੇ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ । ਕਾਲ ਕਰਨ ਵਾਲੇ ਨੇ ਖੁਦ ਨੂੰ ਅਮਿਤ ਭਾਊ ਗਿਰੋਹ ਦਾ ਮੈਂਬਰ ਦੱਸਿਆ ਅਤੇ ਕਿਹਾ ਕਿ 5 ਕਰੋੜ ਰੁਪਏ ਦਾ ਇੰਤਜ਼ਾਮ ਕਰ ਲੈ ਅਤੇ ਇਸੇ ਨੰਬਰ ’ਤੇ ਕਾਲ ਬੈਕ ਕਰੀਂ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੀਂ ।

ਥਾਣਾ ਚਾਂਦੀ ਬਾਗ ਇੰਚਾਰਜ ਨੇ ਕੀ ਦੱਸਿਆ

ਉਨ੍ਹਾਂ ਨੂੰ ਪਹਿਲਾਂ ਵੀ 2 ਵਾਰ ਧਮਕੀਆਂ ਮਿਲ ਚੁੱਕੀਆਂ ਹਨ । ਉਨ੍ਹਾਂ ਨੂੰ ਪਹਿਲਾਂ ਸੁਰੱਖਿਆ ਦਿੱਤੀ ਗਈ ਸੀ ਜਿਸ ਨੂੰ 8 ਮਹੀਨੇ ਪਹਿਲਾਂ ਵਾਪਸ ਲੈ ਲਿਆ ਗਿਆ ਸੀ । ਥਾਣਾ ਚਾਂਦਨੀ ਬਾਗ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ. ਆਈ. ਏ. ਅਤੇ ਸਾਈਬਰ ਸੈੱਲ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੇ ਘਰ ਨੇੜੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।

Advertisement