ਹਰਿਆਣਾ, 23 ਮਈ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਉਸਾਰੀ ਅਧੀਨ ਘਰ ਦੀ ਕੰਧ ਦੇ ਸਕੂਲ ਦੀ ਛੱਤ ਤੇ ਡਿੱਗਣ ਕਾਰਨ ਬੱਚਿਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ ।
ਕਿਹੜੇ ਸਕੂਲ ਦੀ ਛੱਤ ‘ਤੇ ਡਿੱਗੀ ਹੈ ਕੰਧ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਦ (Faridabad) ਵਿਚ ਜੋ ਅੱਜ ਇੱਕ ਸਕੂਲ ਦੀ ਛੱਤ ਤੇ ਇਕ ਘਰ ਦੀ ਕੰਧ ਤੇਜ ਹਵਾਵਾਂ ਚੱਲਣ ਕਰਕੇ ਅਚਾਨਕ ਡਿੱਗ ਗਈ ਅਤੇ ਛੱਤ ਡਿੱਗਣ (Roof collapse) ਕਰਕੇ ਬੱਚੇ ਜਖਮੀ ਹੋ ਗਏ ਵਾਲੇ ਸਕੂਲ ਦਾ ਨਾਮ ਹੰਸ ਮੈਮੋਰੀਅਲ ਪਬਲਿਕ ਸਕੂਲ (Hans Memorial Public School) ਹੈ । ਛੱਤ ਡਿੱਗਣ ਕਰਕੇ ਮਲਬੇ ਹੇਠਾਂ ਦਬ ਗਏ ਬੱਚਿਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਫੌਰੀ ਕਾਰਵਾਈ ਕਰਦਿਆਂ ਬਾਹਰ ਕੱਢਿਆ ਗਿਆ ਤੇ ਫਿਰ ਬੀ. ਕੇ. ਹਸਪਤਾਲ ਲਿਜਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।
ਕਿਹੜੀ ਜਮਾਤ ਦੇ ਵਿਦਿਆਰਥੀਆਂ ਤੇ ਡਿੱਗੀ ਛੱਤ
ਜਾਣਕਾਰੀ ਮੁਤਾਬਕ ਜਿਸ ਸਕੂਲ ਦੀ ਛੱਤ ਘਰ ਦੀ ਕੰਧ ਡਿੱਗਣ ਨਾਲ ਹੇਠਾਂ ਡਿੱਗ ਗਈ ਹੈ ਉਸ ਛੱਤ ਹੇਠਾਂ ਯੂ. ਕੇ. ਜੀ. ਕਲਾਸ ਦੇ ਵਿਦਿਆਰਥੀ ਪੜ੍ਹ ਰਹੇ ਸਨ । ਸਕੂਲ ਦੇ ਸਟਾਫ਼ ਨੇ ਬਚਾਅ ਕਰਦੇ ਹੋਏ ਮਲਬੇ ਵਿੱਚੋਂ ਬੱਚਿਆਂ ਨੂੰ ਬਚਾਇਆ । ਕੰਧ ਡਿੱਗਣ ਕਾਰਨ ਦੀਪਤੀ, ਦਿਵਿਆ, ਮੀਰਾ ਅਤੇ ਨੰਦੂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਦੀ ਉਮਰ 6 ਤੋਂ 7 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ । ਰਾਹਤ ਦੀ ਗੱਲ ਰਹੀ ਕਿ ਇਸ ਹਾਦਸੇ ਵਿਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਆਇਆ ।








