Patiala Help Club Logo

ਸਿਰਸਾ `ਚ ਸੋਲਰ ਪਲਾਂਟ ਦੇ ਠੇਕੇਦਾਰ ਦਾ ਗੋਲੀ ਮਾਰ ਕੇ ਕਤਲ

Oct 7, 2026 | Breaking, Crime, Haryana, Latest News, News

ਹਰਿਆਣਾ, 7 ਅਕਤੂਬਰ 2026 : ਹਰਿਆਣਾ (Haryana) ਦੇ ਜਿਲਾ ਸਿਰਸਾ ਦੇ ਪਿੰਡ ਜਮਾਲ ਵਿਚ ਬੀਤੀ ਦੁਪਹਿਰ ਸੋਲਰ ਪਲਾਂਟ ਦੇ ਠੇਕੇਦਾਰ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਠੇਕੇਦਾਰ

ਮਿਲੀ ਜਾਣਕਾਰੀ ਅਨੁਸਾਰ ਸਿਰਸਾ (Sirsa) ਦੇ ਪਿੰਡ ਜਮਾਲ ਵਿਚ ਜੋ ਬੀਤੇ ਦਿਨੀਂ ਸੋਲਰ ਪਲਾਂਟ ਵਿਚ ਕੰਮ ਕਰ ਰਹੇ ਜਿਸ ਠੇਕੇਦਾਰ ਦਾ ਗੋਲੀਬਾਰੀ (Firing) ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 45 ਸਾਲਾ ਸੁਭਾਸ਼ ਚੰਦਰ ਦੇ ਤੌਰ ‘ਤੇ ਹੋਈ ਹੈ । ਦੱਸਯੋਗ ਹੈ ਕਿ ਗੰਭੀਰ ਜਖਮੀ ਹੋਏ ਠੇਕੇਦਾਰ ਸੁਭਾਸ਼ ਨੂੰ ਸਿਰਸਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਪੁਲਸ ਨੇ ਕੀਤੀ ਮੌਕੇ ਤੇ ਪਹੁੰਚ ਘਟਨਾ ਦੀ ਜਾਂਚ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਜਿਸ ਠੇਕੇਦਾਰ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ ਗਿਆ ਹੈ ਵਾਲੀ ਘਟਨਾ ਦਾ ਪਤਾ ਚਲਦਿਆਂ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ। ਪੁਲਸ ਅਧਿਕਾਰੀ ਚੌਪਟਾ ਥਾਣਾ ਮੁਖੀ ਪ੍ਰਮੋਦ ਕੁਮਾਰ ਅਤੇ ਜਮਾਲ ਚੌਂਕੀ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਜਮਾਲ ਵਿਚ ਹੈਕਸਾ ਸਨ ਐਨਰਜੀ ਪ੍ਰਾਈਵੇਟ ਲਿਮਟਿਡ ਦੇ ਨਾਂ `ਤੇ ਰਾਜਸਥਾਨ ਸਰਹੱਦ ਨੇੜੇ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ, ਉੱਥੇ ਪਲਾਂਟ ਦਾ ਠੇਕੇਦਾਰ ਦੁਪਹਿਰ ਵੇਲੇ ਬੈਠਾ ਹੋਇਆ ਸੀ ਤੇ ਇਸੇ ਦੌਰਾਨ ਕੁੱਝ ਨੌਜਵਾਨ ਸੋਲਰ ਪਲਾਂਟ ਵਿਚ ਪਹੁੰਚੇ ਅਤੇ ਸੁਭਾਸ਼ `ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਪਿੱਠ `ਤੇ ਲੱਗੀ । ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ ।

Advertisement