ਪਟਿਆਲਾ, 24 ਨਵੰਬਰ 2026 : ਸਥਾਨਕ ਮਥੁਰਾ ਕਾਲੋਨੀ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (Wishav Hindu prishad) ਅਤੇ ਬਜਰੰਗ ਦਲ ਵੱਲੋਂ ਹਿਤਚਿੰਤਕ ਅਭਿਆਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ।
ਕੀ ਜਾਣਕਾਰੀ ਦਿੱਤੀ ਛਾਬੜਾ ਤੇ ਡਾਕਟਰ ਚਮਨ ਨੇ
ਇਸ ਮੌਕੇ ਵਿਜੇ ਛਾਬੜਾ ਅਤੇ ਡਾ. ਨਰਿੰਦਰ ਚਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਦੇਸ਼ ਵਿਆਪੀ ਹਿਤਚਿੰਤਕ ਅਭਿਆਨ (Well-wisher Campaign) 22 ਨਵੰਬਰ ਤੋਂ ਸ਼ੁਰੂ ਹੋ ਕੇ 6 ਦਸੰਬਰ 2026 ਤੱਕ ਚੱਲੇਗਾ । ਇਸ 15 ਦਿਨਾਂ ਦੇ ਜਨ ਸੰਪਰਕ ਅਤੇ ਮੈਂਬਰਸਿ਼ਪ ਅਭਿਆਨ ਤਹਿਤ ਦੇਸ਼ ਭਰ ਵਿੱਚ ਇੱਕ ਕਰੋੜ ਤੋਂ ਵੱਧ ਹਿਤਚਿੰਤਕਾਂ ਨੂੰ ਸੰਗਠਨ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ । 15 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਨਾਗਰਿਕ ਸੰਗਠਨ ਦਾ ਹਿਤਚਿੰਤਕ ਬਣ ਸਕਦਾ ਹੈ ।
ਕੀ-ਕੀ ਕਰਨਗੇ ਅਭਿਆਨ ਦੌਰਾਨ ਕਾਰਕੁੰਨ
ਉਨ੍ਹਾਂ ਦੱਸਿਆ ਕਿ ਆਮ ਤੌਰ `ਤੇ ਹਰ ਤਿੰਨ ਸਾਲ ਬਾਅਦ ਕਰਵਾਇਆ ਜਾਣ ਵਾਲਾ ਇਹ ਅਭਿਆਨ ਇਸ ਵਾਰ ਵਿਹਿਪ ਦੇ ਦਿੱਗਜ ਆਗੂ ਅਸ਼ੋਕ ਸਿੰਘਲ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਮੌਕੇ ਵਿਸ਼ੇਸ਼ ਤੌਰ `ਤੇ ਚਲਾਇਆ ਜਾ ਰਿਹਾ ਹੈ । ਅਭਿਆਨ ਦੌਰਾਨ ਕਾਰਕੁਨ ਘਰਾਂ, ਮੰਦਰਾਂ, ਬਾਜ਼ਾਰਾਂ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਮਾਜਿਕ, ਧਾਰਮਿਕ ਅਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦੇ ਕੇ ਸੰਗਠਨ ਨਾਲ ਜੋੜਨਗੇ । ਇਸ ਦੇ ਨਾਲ ਹੀ ਸਮਾਜਿਕ ਸਮਰਸਤਾ ਨੂੰ ਉਤਸ਼ਾਹਿਤ ਕਰਨ ਦੇ ਯਤਨ ਵੀ ਕੀਤੇ ਜਾਣਗੇ ।
ਵੱਖ-ਵੱਖ ਸੇਵਾ ਪ੍ਰਾਜੈਕਟਾਂ ਲਈ ਲਿਆ ਜਾਵੇਗਾ ਲੋਕਾਂ ਦਾ ਸਹਿਯੋਗ
ਉਨ੍ਹਾਂ ਦੱਸਿਆ ਕਿ ਅਭਿਆਨ ਤਹਿਤ ਗਊ ਰੱਖਿਆ, ਸੰਸਕ੍ਰਿਤ, ਵੇਦਾਂ ਦੇ ਪ੍ਰਚਾਰ-ਪ੍ਰਸਾਰ ਅਤੇ ਗਊਸ਼ਾਲਾਵਾਂ, ਵਿਦਿਆਲਿਆਂ ਅਤੇ ਹਸਪਤਾਲਾਂ ਵਰਗੇ ਸੇਵਾ ਪ੍ਰੋਜੈਕਟਾਂ ਲਈ ਲੋਕਾਂ ਦਾ ਸਹਿਯੋਗ ਜੁਟਾਇਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਾਂਤਾਂ ਵਿੱਚ ਧਰਮ ਪਰਿਵਰਤਨ, ਲਵ ਜਿਹਾਦ ਅਤੇ ਗਊ ਹੱਤਿਆ ਵਰਗੀਆਂ ਸਮਾਜਿਕ ਚੁਣੌਤੀਆਂ ਦੇ ਵਿਸ਼ਿਆਂ `ਤੇ ਵੀ ਸੰਗਠਨ ਵੱਲੋਂ ਕੰਮ ਕੀਤਾ ਜਾ ਰਿਹਾ ਹੈ । ਮੀਟਿੰਗ ਦੌਰਾਨ ਹਾਜ਼ਰ ਕਾਰਕੁਨਾਂ ਅਤੇ ਮੈਂਬਰਾਂ ਨੇ ਅਭਿਆਨ ਨੂੰ ਸਫ਼ਲ ਬਣਾਉਣ ਲਈ ਸਰਗਰਮੀ ਨਾਲ ਜਨ ਸੰਪਰਕ ਕਰਨ ਦਾ ਸੰਕਲਪ ਲਿਆ । ਇਸ ਦੌਰਾਨ `ਜੈ ਸ੍ਰੀ ਰਾਮ` ਅਤੇ `ਜੈ ਬਜਰੰਗਬਲੀ` ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ ।
ਕੌਣ-ਕੌਣ ਸੀ ਮੀਟਿੰਗ ਵਿਚ ਮੌਜੂਦ
ਇਸ ਮੌਕੇ ਡਾ. ਨਰਿੰਦਰ ਚਮਨ, ਦੀਪਕ ਜਿੰਦਲ, ਸਚਿਨ ਸਿੰਗਲਾ, ਮੋਹਿਤ ਕੌਸ਼ਿਕ, ਸਨੀ ਪਾਹਵਾ, ਵਿਪਿਨ ਸਰੋਹੀ, ਕਰਨ ਕੋੜਾ, ਨਵਦੀਪ ਵਰਮਾ, ਚਰਨਜੀਤ ਚੌਹਾਨ, ਜੀ. ਚੌਹਾਨ, ਸੰਜੀਵ ਸ਼ਰਮਾ, ਸੋਹਨ ਨਾਇਕ, ਸੰਤੋਸ਼ ਕੁਮਾਰ, ਅਮਿਤ ਸ਼ਰਮਾ, ਰਾਹੁਲ, ਰਿੰਕੂ, ਵਰਿੰਦਰ ਰਾਣਾ, ਕੁਲਦੀਪ, ਜਤਿੰਦਰ, ਨਰੇਸ਼ ਜਿੰਦਲ, ਵਿਨੈ, ਰਾਜਵੀਰ, ਦੀਪਾਂਸ਼ੂ ਪਾਂਡੇ ਅਤੇ ਪ੍ਰਥਮ ਕੁਮਾਰ, ਰਾਜੂ ਜੀ, ਮਿਸ਼ਰਾ ਜੀ ਸਮੇਤ ਕਈ ਕਾਰਕੁਨ ਅਤੇ ਪਤਵੰਤੇ ਹਾਜ਼ਰ ਰਹੇ ।












