Patiala Help Club Logo

ਮਾਸੂਮ ਧੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਸੌਤੇਲਾ ਪਿਤਾ ਗ੍ਰਿਫ਼ਤਾਰ

Aug 17, 2026 | Breaking, Crime, Haryana, Latest News, News

ਪਾਣੀਪਤ, 17 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਵਿਖੇ ਇਕ ਮਾਸੂਮ ਬੱਚੀ ਨਾਲ ਜਬਰ ਜਨਾਹ (Rape) ਦੇ ਦੋਸ਼ ਹੇਠ ਉਸਦੇ ਸੌਤੇਲੇ ਪਿਤਾ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪਾਣੀਪਤ ਵਿਖੇ ਜੋ ਇਕ 11 ਸਾਲਾ ਮਾਸੂਮ ਬੱਚੀ (Innocent girl) ਨਾਲ ਪਿਛਲੇ ਇਕ ਸਾਲ ਤੋਂ ਲਗਾਤਾਰ ਜਬਰ ਜਨਾਹ ਕਰਨ ਦੇ ਦੋਸ਼ ਹੇਠ ਜਿਸ ਸੌਤੇਲੇ ਪਿਤਾ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੀ ਪਛਾਣ ਅਹਸਾਨ ਨਾਮੀ ਵਿਅਕਤੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਵਲੋਂ ਇਸ ਸਬੰਧੀ ਕਿਸੇ ਨੂੰ ਵੀ ਦੱਸਣ ਤੇ ਮਾਂ ਅਤੇ ਉਸਦੇ 8 ਸਾਲਾ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ।

ਮਾਸੂਮ ਬੱਚੀ ਨੇ ਵੀਡੀਓ ਰਿਕਾਰਡ ਕਰਕੇ ਦਿਖਾਈ ਭੂਆ ਨੂੰ

ਪ੍ਰਾਪਤ ਸੂਚਨਾ ਮੁਤਾਬਕ ਬੱਚੀ ਜੋ ਕਿ ਪਿਤਾ ਵਲੋਂ ਕੀਤੀ ਜਾਂਦੀ ਇਸ ਘਟੀਆ ਹਰਕਤ ਤੋਂ ਬੇਹਦ ਤੰਗ ਸੀ ਵਲੋਂ ਗੁਆਂਢ ਵਿਚ ਰਹਿਣ ਵਾਲੇ ਭਰਾ ਬਣੇ ਇਕ ਵਿਅਕਤੀ ਦਾ ਫੋਨ ਲੈ ਕੇ ਸਮੁੱਚੀ ਘਟਨਾ ਨੂੰ ਰਿਕਾਰਡ ਕੀਤਾ ਅਤੇ ਮੌਕਾ ਪਾ ਕੇ ਆਪਣੀ ਭੂਆ ਨੂੰ ਵਿਖਾਇਆ, ਜਿਸ ਤੇ ਬੱਚੀ ਦੀ ਮਾਂ ਨੂੰ ਜਾ ਕੇ ਉਪਰੋਕਤ ਘਟਨਾਕ੍ਰਮ ਸਬੰਧੀ ਪਤਾ ਚੱਲਿਆ ।

ਕੀ ਦੱਸਿਆ ਪੀੜ੍ਹਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੀੜ੍ਹਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸਿਕਾਇਤ (Complaint) ’ਚ ਦੱਸਿਆ ਕਿ ਉਸ ਦਾ ਪਹਿਲਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ, ਜਿਸ ਉਸ ਤੋਂ ਉਸ ਦੇ ਦੋ ਬੱਚੇ ਹਨ । ਉਨ੍ਹਾ ਦੱਸਿਆ ਕਿ ਪਹਿਲੇ ਪਤੀ ਨਾਲ ਵਿਵਾਦ ਤੋਂ ਬਾਅਦ ਉਸ ਨੇ ਅਹਸਾਨ ਨਾਮਕ ਵਿਅਕਤੀ ਨਾਲ ਨਿਕਾਹ ਕੀਤਾ ਸੀ ਤੇ ਕਰੀਬ ਦੋ ਸਾਲ ਤੋਂ ਉਹ ਦੋਵਾਂ ਬੱਚਿਆਂ ਨਾਲ ਦੋਸ਼ੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ । ਪਹਿਲੇ ਪਤੀ ਦੀ ਕਰੀਬ ਛੇ ਮਹੀਨੇ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ।

ਲੋਕਾਂ ਨੇ ਮਿਲ ਕੇ ਕੀਤੀ ਕੁੱਟਮਾਰ

ਉਕਤ ਵਿਅਕਤੀ ਜਿਸ ਵਲੋਂ ਆਪਣੀ ਹੀ ਬੱਚੀ ਨਾਲ ਪਿਛਲੇ ਇਕ ਸਾਲ ਤੋਂ ਜਬਰ ਜਨਾਹ ਕੀਤਾ ਜਾਂਦਾ ਸੀ ਦੀ ਸਥਾਨਕ ਲੋਕਾਂ ਨੇ ਫੜ ਕੇ ਮਾਰਕੁੱਟ ਕਰ ਦਿੱਤੀ । ਪੁਲਸ ਮੌਕੇ ਉੱਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ । ਪੁਲਸ ਨੇ ਔਰਤ ਦੀ ਸਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Advertisement