ਤਰਨਤਾਰਨ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਬਣੀ ਲਹਿਰ : ਸੁੱਖੇਵਾਲ 

Nov 1, 2025 | Latest News, Politics

ਨਾਭਾ, 1 ਨਵੰਬਰ 2025 : ਜਿਲਾ ਚੇਅਰਮੈਨ ਐਸ. ਸੀ. ਡਿਪਾਰਮੈਟ ਪਟਿਆਲਾ ਰੂਲਰ ਕੁਲਵਿੰਦਰ ਸਿੰਘ ਸੁੱਖੇਵਾਲ ਨੇ ਉਪ-ਚੋਣ (By-election) ਵਿਚ ਤਰਨਤਰਨ ਵਿਖੇ ਸਰਦਾਰ ਇਨਕਲੇਵ ਤੇ ਚੰਦਰਾ ਕਲੋਨੀ ਵਿੱਚ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਅਪਣੀ ਟੀਮ ਸਮੇਤ ਡੋਰ ਨੂੰ ਡੋਰ ਚੋਣ ਪ੍ਰਚਾਰ (Door-to-door election campaign) ਕਰਦਿਆਂ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਹਿੱਤ ਨੀਤੀਆਂ (Congress’ public interest policies) ਬਾਰੇ ਜਾਣੂ ਕਰਵਾਇਆ । ਸੁੱਖੇ ਨਾਲ ਨੇ ਇਸ ਦੋਰਾਨ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਤਰਨਤਾਰਨ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਲਹਿਰ ਬਣ ਚੁੱਕੀ ਹੈ ।

ਜਿਲਾ ਚੇਅਰਮੈਨ ਐਸ. ਸੀ. ਵਿਭਾਗ ਕਾਂਗਰਸ ਸੁੱਖੇਵਾਲ ਨੇ ਤਰਨਤਾਰਨ ਵਿਖੇ ਉਮੀਦਵਾਰ ਦੇ ਹੱਕ ਕੀਤਾ ਡੋਰ ਨੂੰ ਡੋਰ ਚੋਣ ਪ੍ਰਚਾਰ

ਚੋਣ ਪ੍ਰਚਾਰ ਦੋਰਾਨ ਉਨਾਂ ਨੂੰ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ਤੋਂ ਜੱਗ ਜ਼ਾਹਰ ਹੈ ਕਿ ਇਸ ਵਾਰ ਕਾਂਗਰਸ ਦੇ ਉਮੀਦਵਾਰ (Congress candidateCongress candidate) ਦੀ ਜਿੱਤ ਯਕੀਨੀ ਹੈ ਇਹ ਚੋਣ ਮੀਲ ਪੱਥਰ ਸਾਬਤ ਹੋਵੇਗੀ । ਇਸ ਮੋਕੇ ਉਨਾ ਨਾਲ ਮੇਅਰ ਸੰਜੀਵ ਬਿੱਟੂ, ਅਸ਼ਵਨੀ ਗੁਪਤਾ ਸਮਾਣਾ, ਲਵਲੀ ਸੰਧੜਾ , ਹਰਦੀਪ ਸਿੰਘ, ਅਵਤਾਰ ਸਿੰਘ ਪੰਨੂ ,ਜਗਪਾਲ ਸਿੰਘ ਟੋਡਰਵਾਲ ,ਜਗਮੋਹਣ ਸਿੰਘ ਭੋੜੇ, ਬਲਕਾਰ ਸਿੰਘ ਭੋੜੇ ਆਦਿ ਮੋਜੂਦ ਸਨ ।