ਲਾਈਟ ਐਂਡ ਸਾਊਂਡ ਸ਼ੋਅ ਦੇ ਮੱਦੇਨਜ਼ਰ ਟੈ੍ਰਫਿਕ ਐਡਵਾਈਜਰੀ ਜਾਰੀ

Nov 3, 2025 | Latest News, Patiala

ਪਟਿਆਲਾ, 3 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ 4 ਨਵੰੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ (350th Martyrdom Anniversary of Sri Guru Tegh Bahadur Ji) ਨੂੰ ਸਮਰਪਿਤ ਕਰਵਾਏ ਜਾਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਦੇ ਚਲਦਿਆਂ ਟੈ੍ਰਫਿਕ ਪੁਲਸ ਪਟਿਆਲਾ ਵਲੋਂ ਟੈ੍ਰਫਿਕ ਐਡਵਾਈਜਰੀ (Traffic Advisory) ਜਾਰੀ ਕੀਤੀ ਗਈ ਹੈ । ਜਿਸ ਤਹਿਤ ਟੈ੍ਰਫਿਕ ਪੁਲਸ ਪਟਿਆਲਾ (Traffic Police Patiala) ਵਲੋਂ ਆਖਿਆ ਹੈ ਕਿ 4 ਨਵੰਬਰ ਵਾਲੇ ਦਿਨ ਪੋਲੋ ਗਰਾਊਂਡ ਦੇ ਨੇੜੇ ਤੇੜੇ ਵਾਹਨਾਂ ਪਾਰਕ ਕਰਨ ਤੋਂ ਬਚਾਅ ਕਰਦਿਆਂ ਤੈਅ ਕੀਤੀਆਂ ਪਾਰਕਿੰਗ ਵਾਲੀਆਂ ਥਾਵਾਂ ਤੇ ਵਾਹਨ ਪਾਰਕ ਕਰਦਿਆਂ ਸਹਿਯੋਗ ਕਰਦਿਆਂ ਜੋ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਦੀ ਪਾਲਣਾ ਕੀਤੀ ਜਾਵੇ ।

4 ਨਵੰਬਰ ਵਾਲੇ ਦਿਨ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਭਾਰੀ ਟੈ੍ਰਫਿਕ ਹੋਣ ਦੀ ਉਮੀਦ ਹੈ ਵਿਚ

ਇਸ ਤੋਂ ਇਲਾਵਾ 4 ਨਵੰਬਰ ਵਾਲੇ ਦਿਨ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਭਾਰੀ ਟੈ੍ਰਫਿਕ ਹੋਣ ਦੀ ਉਮੀਦ ਹੈ ਵਿਚ ਦੱਖਣੀ ਬਾਈਪਾਸ (ਮੁੱਖ ਚੌਂਕ ਸੂਲਰ ਪੁਲੀ), ਦੱਖਣੀ ਬਾਈਪਾਸ ਡਕਾਲਾ ਰੋਡ (ਜੋ ਕਿ ਵਾਹਨਾਂ ਲਈ ਬੰਦ ਕਰਦਿਆਂ ਸਿਰਫ ਪੈਦਲ ਚੱਲਣ ਵਾਲਿਆਂ ਲਈ ਹੈ ਤੋਂ ਇਲਾਵਾ ਠੀਕਰੀਵਾਲਾ ਚੌਂਕ, ਵਾਈ. ਪੀ. ਐਸ. ਚੌਂਕ ਨੂੰ ਇਕ ਪਾਸੇ ਤੋਂ ਖੁੱਲ੍ਹਾ ਰੱਖਿਆ ਗਿਆ ਹੈ ।