ਛੱਪੜ ਵਿਚ ਡੁੱਬਣ ਕਾਰਨ ਹੋਈ ਦੋ ਭੈਣਾਂ ਦੀ ਮੌਤ

ਹਰਿਆਣਾ, 19 ਮਈ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਕਲਾਇਤ ਵਿਖੇ ਸੈਰ ਕਰਨ ਵੇਲੇ ਛੱਪੜ ਵਿਚ ਡੁੱਬਣ (Drowning in a pond) ਕਾਰਨ ਦੋ ਭੈਣਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਕੈਥਲ (District Kaithal) ਦੇ ਕਲਾਇਤ ਵਿਖੇ ਅੱਜ ਸਵੇਰੇ ਸੈਰ ਗਈਆਂ ਦੋ ਭੈਣਾਂ ਦੇ ਛੱਪੜ ਵਿਚ ਡੁੱਬ ਕੇ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ। ਦੋਹਾਂ ਦੀ ਪਛਾਣ ਪਰਮਜੀਤ, ਲਗਭਗ 18 ਸਾਲ ਦੀ ਅਤੇ ਦੂਜੀ ਪਲਕ, ਲਗਭਗ 20 ਸਾਲ ਦੀ ਸੀ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਕੈਥਲ ਦੇ ਕਲਾਇਤ ਵਿੱਚ ਦੋ ਕੁੜੀਆ ਇੱਕ ਛੱਪੜ ਵਿੱਚ ਡੁੱਬ ਗਈਆਂ ਹਨ ਦੋਵੇਂ ਕੁੜੀਆਂ ਭੈਣਾਂ ਹਨ ਅਤੇ ਇੱਕੋ ਪਰਿਵਾਰ ਦੀਆਂ ਹਨ ।

ਕਿਵੇਂ ਵਾਪਰਿਆ ਘਟਨਾਕ੍ਰਮ

ਰਿਪੋਰਟਾਂ ਅਨੁਸਾਰ ਉਪਰੋਕਤ ਦੋਵੇਂ ਕੁੜੀਆਂ ਸਵੇਰੇ ਕਪਿਲ ਮੁਨੀ ਤਲਾਅ (Kapil Muni Pond) `ਤੇ ਸੈਰ ਕਰਨ ਗਈਆਂ ਸਨ ਪਰ ਵਾਪਸ ਨਹੀਂ ਆਈਆਂ । ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੱਭਦੇ ਹੋਏ ਤਲਾਅ `ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਡੁੱਬ ਗਈਆਂ ਹਨ । ਇਹ ਘਟਨਾ ਮੰਗਲਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੀ । ਉਨ੍ਹਾਂ ਨੇ ਤੁਰੰਤ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ । ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੇਖਿਆ, ਉਨ੍ਹਾਂ ਨੇ ਤੁਰੰਤ ਛੱਪੜ ਵਿੱਚ ਛਾਲ ਮਾਰ ਦਿੱਤੀ । ਲਗਭਗ ਡੇਢ ਘੰਟੇ ਦੀ ਭਾਲ ਤੋਂ ਬਾਅਦ, ਦੋਵਾਂ ਕੁੜੀਆਂ ਦੀਆਂ ਲਾਸ਼ਾਂ ਛੱਪੜ ਵਿੱਚੋਂ ਬਰਾਮਦ ਕੀਤੀਆਂ ਗਈਆਂ ਅਤੇ ਕੈਥਲ ਦੇ ਸਿਵਲ ਹਸਪਤਾਲ ਲਿਜਾਈਆਂ ਗਈਆਂ ।

ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਦੇ ਦਿੱਤਾ ਮ੍ਰਿਤਕ ਐਲਾਨ

ਛੱਂਪੜ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਈਆਂ ਗਈਆਂ ਦੋਵੇਂ ਕੁੜੀਆਂ ਦੀ ਡਾਕਟਰਾਂ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਡਾਕਟਰ ਨੇ ਦੋਵਾਂ ਕੁੜੀਆਂ ਨੂੰ ਮ੍ਰਿਤਕ ਐਲਾਨ ਦਿੱਤਾ । ਦੋਵੇਂ ਕੁੜੀਆਂ ਕਲਾਇਤ ਦੀਆਂ ਰਹਿਣ ਵਾਲੀਆਂ ਸਨ ।

ਪੁਲਸ ਜਾਂਚ ਹੈ ਜਾਰੀ

ਕਲਾਇਤ ਪੁਲਸ ਥਾਣਾ ਦੇ ਐਸ. ਐਚ. ਓ. ਸੁਭਾਸ਼ ਚੰਦਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ । ਪੁਲਸ ਨੂੰ ਸੂਚਨਾ ਮਿਲੀ ਕਿ ਦੋ ਕੁੜੀਆਂ ਇੱਕ ਛੱਪੜ ਵਿੱਚ ਡੁੱਬ ਗਈਆਂ ਹਨ । ਉਨ੍ਹਾਂ ਦੀ ਟੀਮ ਮੌਕੇ `ਤੇ ਪਹੁੰਚੀ । ਰਾਹਗੀਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਕੈਥਲ ਸਿਵਲ ਹਸਪਤਾਲ ਲਿਜਾਇਆ ਗਿਆ । ਇੱਕ ਡਾਕਟਰ ਦੁਆਰਾ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਮ੍ਰਿਤਕ ਕੁੜੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ । ਪੁਲਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਆਧਾਰ `ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।