ਪਟਿਆਲਾ, 9 ਅਪ੍ਰੈਲ 2026 : ਪਟਿਆਲਾ ਸ਼ਹਿਰ ਵਿਖੇ ਬਣੇ ਵੱਖ-ਵੱਖ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਏ ( bomb threats) ਜਾਣ ਦੀ ਧਮਕੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਸਕੂਲਾਂ ਨੂੰ ਮਿਲੀ ਹੈ ਬੰਬ ਨਾਲ ਉਡਾਉਣ ਦੀ ਧਮਕੀ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਵੱਖ-ਵੱਖ 12 ਦੇ ਕਰੀਬ ਸਕੂਲਾਂ (Schools) ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ । ਸੂਚਨਾ ਮੁਤਾਬਕ ਜਿਨ੍ਹਾਂ ਵੱਖ-ਵੱਖ ਸਕੂਲਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਵਿਚ ਵਾਈ. ਪੀ. ਐਸ.,ਡੀ. ਪੀ. ਐਸ. ਅਤੇ ਬਲੋਸਮ ਸਕੂਲ ਅਦਿ ਸ਼ਾਮਲ ਹਨ ।
ਸਕੂਲ ਮੈਨੇਜਮੈਂਟ ਨੇ ਕਰ ਦਿੱਤੀ ਹੈ ਸਕੂਲਾਂ ਵਿਚ ਛੁੱਟੀ
ਪ੍ਰਾਪਤ ਸੂਚਨਾਵਾਂ ਅਨੁਸਾਰ ਵੱਖ-ਵੱਖ ਸਕੂਲ ਮੈਨੇਜਮੈਂਟਾਂ (School managements) ਵਲੋਂ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਹੈ ਤੇ ਮਾਪਿਆਂ ਨੂੰ ਵੀ ਆਖ ਦਿੱਤਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲੈ ਜਾਣ।ਇਸ ਤੋਂ ਇਲਾਵਾ ਪੁਲਸ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਕੂਲ ਕੰਪਲੈਸਾਂ ਦੀ ਜਾਂਚ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਈਮੇਲ ਰਾਹੀਂ ਧਮਕੀਆਂ ਦੇ ਕੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਤਾਰ ਜਾਰੀ ਹੈ ਤੇ ਪੁਲਸ ਪ੍ਰਸ਼ਾਸਨ ਵਲੋਂ ਇਸਦੇ ਚਲਦਿਆਂ ਆਪਣੀ ਡਿਊਟੀ ਵੀ ਸਮੇਂ ਸਮੇਂ ਸਿਰ ਨਿਭਾਉਣੀ ਜਾਰੀ ਹੈ ।










