ਕੁਰੂਕਸ਼ੇਤਰ, 27 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਵਿਖੇ ਵੀਜ਼ਾ ਏਜੰਟ ਤੋਂ ਦੁਖੀ ਆਈ ਇਕ ਮਹਿਲਾ ਨੇ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।
ਕੀ ਕਾਰਨ ਰਿਹਾ ਮਹਿਲਾ ਵਲੋਂ ਖੁਦਕੁਸ਼ੀ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਵਿਖੇ ਜੋ ਇਕ ਅਧੋਆ ਪਿੰਡ ਦੀ ਵਸਨੀਕ ਮਹਿਲਾ ਵਲੋਂ ਜਹਿਰੀਲੀ ਚੀਜ਼ (Poisonous thing) ਖਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ ਦਾ ਮੁੱਖ ਕਾਰਨ ਔਰਤ ਦਾ ਵੀਜ਼ਾ ਏਜੰਟ (Visa agent) ਤੋਂ ਪ੍ਰੇਸ਼ਾਨ ਹੋਣਾ ਹੈ । ਜਾਣਕਾਰੀ ਮੁਤਾਬਕ ਔਰਤ ਨੇ ਆਪਣੇ ਪੁੱਤਰ ਨੂੰ ਆਸਟ੍ਰੇਲੀਆ ਭੇਜਣ ਲਈ ਚੰਡੀਗੜ੍ਹ ਦੇ ਇੱਕ ਏਜੰਟ ਨੂੰ 20 ਲੱਖ ਰੁਪਏ ਦਿੱਤੇ ਸਨ । ਏਜੰਟ ਲਗਭਗ ਦੋ ਮਹੀਨਿਆਂ ਤੱਕ ਪਰਿਵਾਰ ਨੂੰ ਧੋਖਾ ਦਿੰਦਾ ਰਿਹਾ, ਪਰ ਪੁੱਤਰ ਨੂੰ ਵਿਦੇਸ਼ ਭੇਜਣ ਵਿੱਚ ਅਸਫਲ ਰਿਹਾ ।
ਪਰਿਵਾਰਕ ਮੈਂਬਰਾਂ ਨੇ ਕੀ ਦੋਸ਼ ਲਗਾਇਆ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਕਤ ਏਜੰਟਾਂ ਨੇ ਪੈਸੇ ਅਤੇ ਦਸਤਾਵੇਜ਼ ਦੋਵੇਂ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ । ਜਦੋਂ ਪਰਿਵਾਰ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਏਜੰਟਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਜਿਸ ਕਾਰਨ ਮਲਕੀਤ ਕੌਰ (Malkit Kaur) ਬਹੁਤ ਦੁਖੀ ਰਹੀ ਕਿਉਂਕਿ ਉਸਦਾ ਪੁੱਤਰ ਵਿਦੇਸ਼ ਨਹੀਂ ਜਾ ਸਕਿਆ । ਜਿਸਦੇ ਚਲਦਿਆਂ ਜਦੋਂ ਜਹਿਰੀਲੀ ਚੀਜ ਖਾ ਲਈ ਤਾਂ ਔਰਤ ਦੀ ਕੁਰੂਕਸ਼ੇਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਕੀ ਦੱਸਿਆ ਪੁਲਸ ਥਾਣਾ ਦੇ ਐਸ. ਐਚ. ਓ. ਨੇ
ਹਰਿਆਣਾ ਦੇ ਪਿਹੋਵਾ ਪੁਲਸ ਸਟੇਸ਼ਨ ਦੇ ਐਸ. ਐਚ. ਓ. ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਤਿੰਨ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕਾਜੋਲ, ਇਸਿ਼ਤਾ ਅਤੇ ਅਮਨ ਸ਼ਾਮਲ ਹਨ । ਪੁਲਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ । ਪੋਸਟਮਾਰਟਮ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ।










