ਸਨੌਰ, 31 ਅਗਸਤ 2026 : ਜਿਲਾ ਪਟਿਆਲਾ (District Patiala) ਅਧੀਨ ਆਉਂਦੇ ਕਸਬਾ ਸਨੌਰ ਵਿਖੇ ਬਿਜਲੀ ਦਾ ਕੰਮ ਕਰਦੇ ਵੇਲੇ ਇਕ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਸਨੌਰ ਸ਼ਹਿਰ ਵਿਖੇ ਬੀਤੇ ਦਿਨੀਂ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ (electrocuted) ਦੇ ਕਾਰਨ ਜਿਸ ਨੌਜਵਾਨ ਦੀ ਮੌਤ ਹੋ ਗਈ ਹੈ ਦੀ ਪਛਾਣ ਪ੍ਰੀਤਮ ਸਿੰਘ (24) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਪ੍ਰੀਤਮ ਸਿੰਘ ਦੇ ਇਕ ਘਰ ਵਿਚ ਬਿਜਲੀ ਦਾ ਸਵਿਚ ਬਦਲਣ ਵੇਲੇ ਵਾਪਰਿਆ ।
ਪੁਲਸ ਨੇ ਕਰ ਦਿੱਤੀ ਘਟਨਾਕ੍ਰਮ ਦੀ ਜਾਂਚ ਸ਼ੁਰੂ
ਉਪਰੋਕਤ ਵਾਪਰੇ ਘਟਨਾਕ੍ਰਮ ਦੇ ਪੀੜ੍ਹਤ ਨੌਜਵਾਨ ਨੂੰ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਪਟਿਆਲਾ-ਸਨੌਰ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਘਟਨਾ ਦੀ ਸੂਚਨਾ ਮਿਲਣ `ਤੇ ਥਾਣਾ ਸਨੌਰ ਦੇ ਮੁਖੀ ਅਵਤਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ `ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।








