Patiala Help Club Logo

ਗੱਡੀ ਅੱਗੇ ਪਿੱਛੇ ਕਰਨ ‘ਤੇ ਹੋਈ ਬਹਿਸ ਦੌਰਾਨ ਨੌਜਵਾਨ ਦਾ ਹੋਇਆ ਕਤਲ

Aug 11, 2026 | Breaking, Cricket, Latest News, News, Patiala

ਸਨੌਰ, 11 ਅਗਸਤ 2026 : ਪਟਿਆਲਾ ਦੇ ਨੇੜਲੇ ਕਸਬਾ ਸਨੌਰ (Sanur) ਵਿਖੇ ਬੀਤੇ ਦਿਨੀਂ ਗੱਡੀ ਅੱਗੇ ਪਿੱਛੇ ਕਰਨ ਨੂੰ ਲੈ ਕੇ ਹੋਈ ਬਹਿਸਬਾਜੀ ਦੌਰਾਨ ਦੋ ਵਿਅਕਤੀਆਂ ਵਲੋਂ ਇਕ ਵਿਅਕਤੀ ਦਾ ਕਤਲ (Murder) ਕਰ ਦਿੱਤਾ ਗਿਆ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਸਨੌਰ ਦੀ ਖਾਲਸਾ ਕਾਲੋਨੀ ਵਿਖੇ ਜੋ ਬੀਤੀ ਸ਼ਾਮ ਗੱਡੀ ਅੱਗੇ ਪਿੱਛੇ ਕਰਨ ਨੂੰ ਲੈ ਕੇ ਮਾਮੂਲੀ ਤਕਰਾਰ (Minor quarrel) ਤੋਂ ਬਾਅਦ ਜੋ ਦੋ ਵਿਅਕਤੀਆਂ ਵਲੋਂ ਕਿਰਚਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦਾ ਕਤਲ ਹੀ ਕਰ ਦਿੱਤਾ ਗਿਆ ਹੈ ਵਿਚ ਨੌਜਵਾਨ ਦੀ ਪਛਾਣ 25 ਸਾਲਾ ਜਸ਼ਨ ਵਿਰਕ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨੌਜਵਾਨ ਨੂੰ ਹਮਲੇ ਦੌਰਾਨ ਬਚਾਉਣ ਆਇਆ ਇਕ ਹੋਰ ਵਿਅਕਤੀ ਬਲਦੇਵ ਸਿੰਘ ਵੀ ਇਸ ਹਮਲੇ ਵਿਚ ਗੰਭੀਰ ਜ਼ਖਮੀ ਹੋ ਗਿਆ ।

ਪੁਲਸ ਨੇ ਮਾਮਲਾ ਦਰਜ ਕਰਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਵਾਪਰਿਆ ਸਮੁੱਚਾ ਘਟਨਾਕ੍ਰਮ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਵਿਚ ਕੈਦ ਹੋ ਗਿਆ ਹੈ, ਜਿਸਦੀ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਪਹਿਲਾਂ ਬਹਿਸ ਹੋਈ ਅਤੇ ਫਿਰ ਹਮਲਾਵਰਾਂ ਨੇ ਕਿਰਚਾਂ ਨਾਲ ਵਾਰ ਕੀਤੇ । ਪੁਲਸ ਨੇ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ । ਥਾਣਾ ਸਨੌਰ ਦੀ ਪੁਲਸ ਨੇ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Advertisement