ਪਿੰਡ ਧਾਰੋਂਕੀ ਦੇ ਨੌਜਵਾਨ ਦਾ ਖੇਤਾ ਵਿਚ ਤੇਜਧਾਰ ਹਥਿਆਰਾਂ ਨਾਲ ਕਤਲ

Apr 28, 2026 | Breaking, Crime, Latest News, News, Patiala

ਨਾਭਾ, 28 ਅਪ੍ਰੈਲ 2026 : ਨਾਭਾ (Nabha) ਦੇ ਨੇੜਲੇ ਪਿੰਡ ਧਾਰੋਂਕੀ ਵਿਖੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਦੀ ਪਤਨੀ ਨੇ ਕੀ ਦੱਸਿਆ

ਬੀਤੀ ਰਾਤ ਜੋ ਪਿੰਡ ਧਾਰੋਕੀ ਵਿਖੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੋਹਨ ਦਾਸ ਰਾਤ 9 ਵਜੇ ਆਪਣੇ ਖੇਤਾਂ ਵਿੱਚ ਗਿਆ ਸੀ ਅਤੇ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਮੋਹਨ ਦਾਸ ਦਾ ਫੋਨ ਬੰਦ ਆਇਆ । ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਜਦੋਂ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਮੋਹਨ ਦਾਸ ਦਾ ਕਿਸੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ (Sharp weapons) ਨਾਲ ਕਤਲ ਕਰ ਦਿੱਤਾ ਗਿਆ ਸੀ ।

ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਰਸਤੇ ਵਿਚ ਮੌਤ

ਭਾਵੇਂ ਕਿ ਉਦੋਂ ਮ੍ਰਿਤਕ ਮੋਹਨ ਦਾਸ ਦੇ ਕੁਝ ਸਾਹ ਚੱਲ ਰਹੇ ਸੀ ਪਰ ਉਸਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਹੀ ਮੌਤ ਹੋ ਗਈ । ਪੁਲਸ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਐਂਗਲਾਂ ਤੋਂ ਸੀ. ਸੀ. ਟੀ. ਵੀ. ਦੀ ਜਾਂਚ ਕਰ ਰਹੀ ਹੈ ਅਤੇ ਕਾਤਲਾਂ ਤੱਕ ਪਹੁੰਚਣ ਦੀ ਹਰ ਇੱਕ ਹੀਲਾ ਅਪਣਾ ਰਹੀ ਹੈ । ਇਸ ਮੌਕੇ ਮ੍ਰਿਤਕ ਦੀ ਪਤਨੀ ਅਨੀਤਾ ਰਾਣੀ ਨੇ ਦੱਸਿਆ ਕਿ ਰਾਤ ਮੇਰਾ ਪਤੀ ਘਰ ਸੀ ਤਾਂ ਕਿਸੇ ਵੱਲੋਂ ਇਸ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਇਹ ਚਲੇ ਗਏ ਅਕਸਰ ਹੀ ਪਹਿਲਾਂ ਹੀ ਚਲੇ ਜਾਂਦੇ ਸਨ ਅਤੇ ਵਾਪਸ ਘਰ ਆ ਜਾਂਦੇ ਸਨ ਪਰ ਇਹ ਜਦੋਂ ਵਾਪਸ ਨਹੀਂ ਆਏ ਤਾਂ ਮੈਂ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਜਾ ਕੇ ਜਦੋਂ ਖੇਤ ਜਾ ਕੇ ਦੇਖਿਆ ਉਸ ਦੀ ਲਾਸ਼ ਖੂਨ ਨਾਲ ਲੱਥ ਪੱਥ ਪਈ ਸੀ ਅਤੇ ਮੇਰੀਆਂ ਦੋ ਬੇਟੀਆ ਹਨ ਅਤੇ ਮੈਂ ਇਨਸਾਫ ਦੀ ਮੰਗ ਕਰਦੀ ਹਾਂ ।

ਮ੍ਰਿਤਕ ਦੇ ਭਰਾ ਨੇ ਕੀਤੀ ਕਾਤਲਾਂ ਨੂੰ ਜੇਲ ਅੰਦਰ ਪਹੁੰਚਾਉਣ ਦੀ ਮੰਗ

ਇਸ ਮੌਕੇ ਮ੍ਰਿਤਕ ਦੇ ਭਰਾ ਨੇ ਮੰਗ ਕੀਤੀ ਕਿ ਜਿਸ ਵਿਅਕਤੀ ਨੇ ਇਹ ਕਤਲ ਕੀਤਾ ਹੈ ਪੁਲਸ ਉਨਾ ਕਾਤਲਾਂ ਦਾ ਪਤਾ ਲਗਾ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਏ । ਉਨ੍ਹਾਂ ਕਿਹਾ ਇਸ ਦੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ ।

ਕੀ ਦੱਸਿਆ ਨਾਭਾ ਸਦਰ ਥਾਣਾ ਇੰਚਾਰਜ ਨੇ

ਇਸ ਮੌਕੇ ਨਾਭਾ ਸਦਰ ਥਾਣਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕੀ ਇਹ ਰਾਤ ਦੀ ਘਟਨਾ ਹੈ ਅਤੇ ਸਾਨੂੰ ਇਹ ਇਤਲਾਅ ਮਿਲੀ ਸੀ ਅਤੇ ਅਸੀਂ ਮੌਕੇ ਤੇ ਪਾਹੁੰਚਣ ਤੇ ਪਤਾ ਲੱਗਿਆ ਹੈ ਕਿ ਮੋਹਨ ਦਾਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ । ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਅਸੀਂ ਵੱਖ-ਵੱਖ ਐਂਗਲਾਂ ਤੇ ਲੱਗੇ ਸੀ. ਸੀ. ਟੀ. ਵੀ. ਨੂੰ ਖੰਗਾਲ ਰਹੇ ਹਾਂ, ਅਤੇ ਛੇਤੀ ਹੀ ਅਸੀਂ ਕਾਤਲਾਂ ਤੱਕ ਪਹੁੰਚ ਜਾਵਾਂਗੇ । ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਸੀਂ ਕਤਲ ਦਾ ਮਾਮਲਾ ਦਰਜ (Case registered) ਕਰ ਦਿੱਤਾ ਹੈ ।