ਫਰੀਦਾਬਾਦ, 1 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੀ ਗਾਂਧੀ ਕਾਲੋਨੀ ਵਿਖੇ ਇਕ ਨੌਜਵਾਨ ਦਾ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ
ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ (Faridabad) ਦੀ ਗਾਂਧੀ ਕਾਲੋਨੀ ਵਿਖੇ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਨੌਜਵਾਨ ਦਾ ਬੀਅਰ ਦੀ ਬੋਤਲ ਮਾਰ ਕੇ ਕੀਤੇ ਗਏ ਕਤਲ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾ ਸਾਗਰ ਦੇ ਤੌਰ ਤੇ ਹੋਈ ਹੈ । ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ ਨੂੰ ਈ. ਐੱਸ. ਆਈ. ਸੀ. ਮੈਡੀਕਲ ਕਾਲਜ ਅਤੇ ਹਸਪਤਾਲ ਭਿਜਵਾ ਦਿੱਤਾ । ਪੁਲਸ ਨੇ ਕਤਲ ਕਰਨ ਵਾਲੇ ਮੁਲਜ਼ਮ ਕਾਲੂ ਨੂੰ ਵੀ ਗ੍ਰਿਫ਼ਤਾਰ (Arrested) ਕਰ ਲਿਆ ਹੈ । ਥਾਣਾ ਐੱਨ.ਆਈ.ਟੀ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਕੀ ਜਾਣਕਾਰੀ ਦਿੱਤੀ ਏ. ਸੀ. ਪੀ. ਨੇ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਐੱਨ. ਆਈ. ਟੀ. ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਾਗਰ ਅਤੇ ਮੁਲਜ਼ਮ ਕਾਲੂ ਦੋਵੇਂ ਹੀ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਹਨ ਤੇ ਦੋਵੇਂ ਇਕੱਠੇ ਹੀ ਕੰਮ ਕਰਦੇ ਹਨ । ਕਾਲੂ ਠੇਕੇਦਾਰ ਹੈ ਜਦਕਿ ਸਾਗਰ ਮਜ਼ਦੂਰੀ ਦਾ ਕੰਮ ਕਰਦਾ ਸੀ । ਦੋਵੇਂ ਐਤਵਾਰ ਦੇਰ ਰਾਤ ਲਗਭਗ 10 ਵਜੇ ਰੇਲਵੇ ਰੋਡ `ਤੇ ਕਿਸੇ ਕੰਮ ਲਈ ਗਏ ਸਨ, ਜਿੱਥੇ ਕੁਝ ਪੈਸੇ ਮੰਗਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਕੁਝ ਹੀ ਦੇਰ ਵਿੱਚ ਵਿਵਾਦ ਨੇ ਦੋਵਾਂ ਵਿਚਾਲੇ ਝਗੜੇ ਦਾ ਰੂਪ ਧਾਰਨ ਕਰ ਲਿਆ । ਝਗੜੇ ਦੌਰਾਨ ਕਾਲੂ ਨੇ ਬੀਅਰ ਦੀ ਬੋਤਲ ਪਹਿਲਾਂ ਸਾਗਰ ਦੇ ਸਿਰ ਵਿੱਚ ਮਾਰ ਕੇ ਭੰਨ ਦਿੱਤੀ । ਇਸ ਤੋਂ ਬਾਅਦ ਉਸ ਨੇ ਸਾਗਰ ਦੇ ਗਲ਼ੇ ਅਤੇ ਪੇਟ ਵਿੱਚ ਬੀਅਰ ਦੀ ਟੁੱਟੀ ਹੋਈ ਬੋਤਲ ਘੋਪ ਦਿੱਤੀ, ਜਿਸ ਨਾਲ ਸਾਗਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ।
ਕਤਲ ਦੀ ਘਟਨਾ ਦੇ ਦੋ ਘੰਟਿਆਂ ਦੌਰਾਨ ਹੀ ਕਰ ਲਿਆ ਕਾਤਲ ਨੂੰ ਗ੍ਰਿਫ਼ਤਾਰ
ਪਰਿਵਾਰ ਵਾਲੇ ਜਦੋਂ ਸਾਗਰ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਏ. ਸੀ. ਪੀ. ਵਿਨੋਦ ਕੁਮਾਰ ਦੇ ਮੁਤਾਬਕ ਮੁਲਜ਼ਮ ਭੱਜਣ ਦੀ ਫਿ਼ਰਾਕ ਵਿੱਚ ਸੀ, ਜਿਸ ਨੂੰ ਮਹਿਜ਼ ਦੋ ਘੰਟਿਆਂ ਦੇ ਅੰਦਰ ਐੱਨ. ਆਈ. ਟੀ. ਬੱਸ ਸਟੈਂਡ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਈ. ਐੱਸ. ਆਈ. ਸੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।








