Patiala Help Club Logo

ਪੁਰਾਣੀ ਰੰਜਸ਼ ਦੇ ਚਲਦਿਆਂ ਪਿੰਡ ਫਤਿਹਪੁਰ ਬਿਲੋਚ ’ਚ ਨੌਜਵਾਨ ਦਾ ਕਤਲ

Jul 6, 2026 | Breaking, Crime, Haryana, Latest News, News

ਫਰੀਦਾਬਾਦ, 6 ਜੁਲਾਈ 2026 : ਹਰਿਆਣਾ (Haryana) ਦੇ ਜਿਲਾ ਫਰੀਦਾਬਾਦ ਦੇ ਪਿੰਡ ਫਤਿਹਪੁਰ ਬਿਲੋਚ ਵਿਖੇ ਨੌਜਵਾਨ ਦਾ ਪੁਰਾਣੀ ਰੰਜਸ਼ ਕਾਰਨ ਕਤਲ (Murder) ਕਰ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਜਿਲ੍ਹੇ (Faridabad District) ਦੇ ਪਿੰਡ ਫਤਿਹਪੁਰ ਬਿਲੋਚ ’ਚ ਲੰਘੇ ਦਿਨੀਂ ਜੋ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋਸ਼ ਲਗਾਇਆ ਗਿਆ ਹੈ ਕਿ ਪੈਰੋਲ `ਤੇ ਬਾਹਰ ਆਏ ਇੱਕ ਨੌਜਵਾਨ ਅਤੇ ਉਸ ਦੇ ਦੋਸਤਾਂ ਨੇ ਪੁਰਾਣੀ ਰੰਜਸ਼ ਕਾਰਨ 21 ਸਾਲਾ ਲੜਕੇ ਨੂੰ ਸਕਾਰਪੀਓ ਨਾਲ ਟੱਕਰ ਮਾਰ ਦਿੱਤੀ । ਜਿਸ ‘ਤੇ ਨੌਜਵਾਨ ਦੇ ਦੋਸਤਾਂ ਨੇ ਤੁਰੰਤ ਗੰਭੀਰ ਜ਼ਖ਼ਮੀ (Seriously injured) ਲੜਕੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦਾ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਹਮਣੇ ਤੋਂ ਇੱਕ ਕਾਲੀ ਸਕਾਰਪੀਓ ਆ ਰਹੀ ਹੈ ਅਤੇ ਉਹ ਬਾਈਕ ਸਵਾਰ ਨੂੰ ਟੱਕਰ ਮਾਰਦਾ ਦਿਖਾਈ ਦੇ ਰਿਹਾ ਹੈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਦੇ ਅਲਾਏ ਵੀਲ੍ਹ ਚਕਨਾਚੂਰ ਹੋ ਗਏ ਅਤੇ ਪੂਰੀ ਬਾਈਕ ਪੂਰੀ ਤਰ੍ਹਾਂ ਤਬਾਹ ਹੋ ਗਈ ।

ਕੀ ਆਇਆ ਸਾਹਮਣੇ ਆਈ ਜਾਣਕਾਰੀ ਵਿਚ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰੁਣ ਆਈ. ਐਮ. ਟੀ. ਫਰੀਦਾਬਾਦ ’ਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ । ਸ਼ਨੀਵਾਰ ਰਾਤ ਉਹ ਪਿੰਡ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ `ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ । ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਦੋਸਤ ਘਰ ਜਾਣ ਦੀ ਉਡੀਕ ਵਿੱਚ ਸੜਕ ਕੰਢੇ ਖੜ੍ਹੇ ਸਨ ਕਿ ਥੋੜ੍ਹੀ ਦੇਰ ਬਾਅਦ ਤਰੁਣ ਆਪਣੀ ਸਾਈਕਲ ਲੈ ਕੇ ਘਰ ਵੱਲ ਚਲਾ ਗਿਆ । ਜਿਵੇਂ ਹੀ ਉਹ ਥੋੜ੍ਹੀ ਦੂਰੀ `ਤੇ ਗਿਆ ਤਾਂ ਉਲਟ ਦਿਸ਼ਾ ਤੋਂ ਆ ਰਹੀ ਇੱਕ ਕਾਲੇ ਰੰਗ ਦੀ ਸਕਾਰਪੀਓ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ।

ਕੀ ਦੋਸ਼ ਲਗਾਇਆ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ

ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸਾਗਰ, ਵਿਕਾਸ ਅਤੇ ਨਾਰਾਇਣ ਸਕਾਰਪੀਓ ਵਿੱਚ ਸਵਾਰ ਸਨ । ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਸ਼ ਕਾਰਨ ਤਿੰਨਾਂ ਨੇ ਜਾਣ-ਬੁੱਝ ਕੇ ਤਰੁਣ ਦੀ ਮੋਟਰਸਾਈਕਲ ਨੂੰ ਟੱਕਰ (Motorcycle collision) ਮਾਰ ਦਿੱਤੀ । ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਸਾਗਰ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਦੋ ਦਿਨ ਪਹਿਲਾਂ ਹੀ ਪੈਰੋਲ `ਤੇ ਜੇਲ੍ਹ ਤੋਂ ਰਿਹਾਅ ਹੋਇਆ ਸੀ । ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕੋਈ ਆਮ ਸੜਕ ਹਾਦਸਾ ਨਹੀਂ ਸੀ, ਸਗੋਂ ਇੱਕ ਯੋਜਨਾਬੱਧ ਅਪਰਾਧ ਸੀ ।

ਪੁਲਸ ਨੇ ਇਕ ਨੂੰ ਕਾਰ ਲਿਆ ਹੈ ਗ੍ਰਿਫ਼ਤਾਰ ਤੇ ਦੂਸਰੇ ਦੀ ਭਾਲ ਹੈ ਜਾਰੀ

ਡੀ. ਸੀ. ਪੀ. ਪ੍ਰਤੀਕ ਅਗਰਵਾਲ ਨੇ ਦੱਸਿਆ ਕਿ ਫਤਿਹਪੁਰ ਬਿਲੋਚ ਮਾਮਲੇ ’ਚ ਐਫ.ਆਈ.ਆਰ. ਦਰਜ (FIR registered) ਕਰ ਲਈ ਗਈ ਹੈ ਅਤੇ ਇੱਕ ਦੋਸ਼ੀ ਵਿਕਾਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਪੁਲਸ ਦੂਜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ । ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਸਕਾਰਪੀਓ ਵੀ ਬਰਾਮਦ ਕਰ ਲਈ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Advertisement