ਕਿਸ਼ਤੀ ਹਾਦਸੇ ਵਿਚ ਹੁਣ ਤੱਕ 10 ਪੰਜਾਬੀਆਂ ਦੀ ਹੋਈ ਮੌਤ

ਉਤਰ ਪ੍ਰਦੇਸ਼, 11 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ-ਵਰਿੰਦਾਵਨ ਵਿਖੇ ਵਾਪਰੇ ਕਿਸ਼ਤੀ ਘਟਨਾਕ੍ਰਮ ਵਿਚ 10 ਪੰਜਾਬੀਆਂ ਦੀ ਮੌਤ ਹੋ ਗਈ ਹੈ ।

ਕਦੋਂ ਵਾਪਰਿਆ ਹਾਦਸਾ

ਉਕਤ ਕਿਸ਼ਤੀ ਹਾਦਸਾ (Boat accident) ਜੋ ਕਿ ਲੰਘੇ ਦਿਨੀਂ ਮਥੁਰਾ-ਵਰਿੰਦਾਵਨ (Mathura-Vrindavan) ਵਿਖੇ ਵਾਪਰਿਆ ਦੇ ਵਿਚ ਹਾਲੇ ਵੀ ਮਰਨ ਵਾਲਿਆਂ ਤੋਂ ਇਲਾਵਾ ਕਈਆਂ ਦੀ ਭਾਲ ਕੀਤੀ ਜਾ ਰਹੀ ਹੈ । ਜਿਸਦੇ ਚਲਦਿਆਂ ਹਾਲੇ ਵੀ ਇਕ ਔਰਤ ਸਮੇਤ ਪੰਜ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ । ਉਕਤ ਹਾਦਸਾ ਵਾਪਰਨ ਦੇ ਚਲਦਿਆਂ ਪ੍ਰ਼ਸ਼ਾਸਨ ਵਲੋਂ ਪਿਛਲੇ 20 ਘੰਟਿਆਂ ਤੋਂ ਵੀ ਵਧ ਸਮੇਂ ਤੋਂ ਬਚਾਅ ਕਾਰਜ ਜਾਰੀ ਰੱਖੇ ਹੋਏ ਹਨ, ਜਿਸ ਵਿਚ ਐਨ. ਡੀ. ਆਰ. ਐਫ. (N. D. R. F.) ਦੀਆਂ ਟੀਮਾਂ ਵੀ ਸ਼ਾਮਲ ਹਨ । ਦੱਸਣਯੋਗ ਹੈ ਕਿ ਫੌਜ ਵਲੋਂ ਦੇਰ ਰਾਤ ਨੂੰ ਹੀ ਪਲਟਣ ਵਾਲੀ ਕਿਸ਼ਤ ਨੂੰ ਬਰਾਮਦ ਕਰ ਲਿਆ ਗਿਆ ਸੀ ।

ਕਿੰਨੇ ਸ਼ਰਧਾਲੂਆਂ ਨੂੰ ਲਿਜਾ ਰਹੀ ਸੀ ਕਿਸ਼ਤੀ

ਜਾਣਕਾਰੀ ਮੁਤਾਬਕ ਲੰਘੇ ਦਿਨ ਸ਼ੁੱਕਰਵਾਰ ਵਾਲੇ ਦਿਨ ਜਿਸ ਕਿਸ਼ਤੀ ਵਿਚ ਬੈਠ ਕੇ ਸ਼ਰਧਾਲੂ ਸ੍ਰੀ ਬਾਂਕੇ ਬਿਹਾਰੀ ਮੰਦਰ ਵੱਲ ਨੂੰ ਜਾ ਰਹੇ ਸਨ ਲਈ ਕਿਸ਼ਤੀ ਵਿਚ 37 ਸ਼ਰਧਾਲੂ ਸਵਾਰ ਸਨ ਜਦੋਂ ਕਿ ਸ਼ੁਰੂਆਤੀ ਜਾਂਚ ਅਨੁਸਾਰ 40 ਸ਼ਰਧਾਲੂਆਂ ਨੂੰ ਲਿਜਾਏ ਜਾਣ ਦੀ ਕਿਸ਼ਤੀ ਵਿਚ ਸਮਰੱਥਾ ਸੀ । ਹਾਦਸੇ ਵਾਲੀ ਥਾਂ `ਤੇ ਪਾਣੀ 25 ਫੁੱਟ ਡੂੰਘਾ ਹੈ ਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਵਿੱਚ ਸਵਾਰ ਸ਼ਰਧਾਲੂਆਂ ਨੂੰ ਕਿਸ਼ਤੀ ਚਾਲਕ ਵਲੋਂ ਲਾਈਫ ਜੈਕੇਟ ਨਹੀਂ ਦਿੱਤੀ ਗਈ ਸੀ । ਪੋਂਟੂਨ ਪੁਲ ਦੀ ਮੁਰੰਮਤ ਕਰ ਰਹੇ ਲੋਕਾਂ ਅਤੇ ਹੋਰ ਕਿਸ਼ਤੀ ਚਾਲਕਾਂ ਨੇ ਕੁਝ ਲੋਕਾਂ ਨੂੰ ਬਚਾਇਆ। ਬਾਅਦ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ।

ਨਰਿੰਦਰ ਮੋਦੀ ਨੇ ਕੀਤਾ ਵਿੱਤੀ ਮਦਦ ਦੇਣ ਦਾ ਐਲਾਨ

ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਦਾਈ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ । ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਜਦੋਂ ਕਿ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ ।