ਯਮੁਨਾਨਗਰ, 30 ਜੁਲਾਈ 2026 : ਹਰਿਆਣਾ (Haryana) `ਚ ਯਮੁਨਾਨਗਰ ਦੇ ਸਿਵਲ ਹਸਪਤਾਲ `ਚ ਜਬਰ-ਜ਼ਨਾਹ (Rape) ਦਾ` ਸਿ਼ਕਾਰ 11 ਸਾਲ ਦੀ ਇਕ ਪੀੜਤਾ ਵਲੋਂ ਬੱਚੀ ਨੂੰ ਜਨਮ (Baby girl born) ਦਿੱਤਾ ਗਿਆ ਹੈ ।
ਸਿਕਾਇਤ ਦਰਜ ਕਰਵਾਉਣ ਸਮੇਂ ਲੜਕੀ 7 ਮਹੀਨਿਆਂ ਦੀ ਗਰਭਵਤੀ ਸੀ
ਰਿਪੋਰਟਾਂ ਅਨੁਸਾਰ ਪੀੜਤਾ ਦੇ ਪਰਿਵਾਰ ਨੇ ਮਈ `ਚ ਛਛਰੌਲੀ ਪੁਲਸ ਸਟੇਸ਼ਨ `ਚ ਸਿ਼ਕਾਇਤ ਦਰਜ (Complaint filed) ਕਰਵਾਈ ਸੀ । ਉਸ ਸਮੇਂ ਬੱਚੀ ਲੱਗਭਗ 7 ਮਹੀਨਿਆਂ ਦੀ ਗਰਭਵਤੀ ਸੀ । ਸਿਵਲ ਸਰਜਨ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਮਾਂ ਤੇ ਬੱਚੀ ਦੋਵੇਂ ਤੰਦਰੁਸਤ ਹਨ ।
ਮੁਲਜਮ ਨੂੂੰ ਪੁਲਸ ਨੇ ਭੇਜ ਦਿੱਤਾ ਹੈ ਜੁਡੀਸ਼ੀਅਲ ਹਿਰਾਸਤ ਵਿਚ
ਪੁਲਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਛਛਰੌਲੀ `ਚ ਇਕ ਫਾਰਮੇਸੀ ਕੰਪਨੀ ਦੇ ਮਾਲਕ ਦਾ ਡਰਾਈਵਰ ਹੈ । ਪੁਲਸ ਨੇ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ ਹੈ । ਪਰਿਵਾਰ ਅਨੁਸਾਰ 22 ਮਈ ਨੂੰ ਸਕੂਲ `ਚ ਬਿਮਾਰ ਹੋਣ ਤੋਂ ਬਾਅਦ ਜਾਂਚ ਦੌਰਾਨ ਵਿਦਿਆਰਥਣ ਦੇ ਗਰਭਵਤੀ (Pregnant) ਹੋਣ ਦਾ ਪਤਾ ਲੱਗਾ ਸੀ ।









