ਠਾਣੇ ਦੇ ਰੇਲਵੇ ਸਟੇਸ਼ਨ `ਤੇ 14 ਸਾਲਾ ਕੁੜੀ ਨਾਲ ਜਬਰ-ਜਨਾਹ

ਠਾਣੇ, 19 ਮਈ 2026 : ਮਹਾਰਾਸ਼ਟਰ (Maharashtra) ਦੇ ਠਾਣੇ ਜ਼ਿਲੇ `ਚ ਇਕ ਰੇਲਵੇ ਸਟੇਸ਼ਨ `ਤੇ ਇਕ ਨੌਜਵਾਨ ਵੱਲੋਂ 14 ਸਾਲਾ ਕੁੜੀ ਨਾਲ ਕਥਿਤ ਤੌਰ `ਤੇ ਜਬਰ-ਜ਼ਨਾਹ (Rape) ਕੀਤੇ. ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਦੱਸਿਆ ਜੀ. ਆਰ. ਪੀ. ਅਧਿਕਾਰੀ ਨੇ

ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ. ਆਰ. ਪੀ. ਨੇ ਕਲਿਆਣ ਰੇਲਵੇ ਸਟੇਸ਼ਨ `ਤੇ ਹੋਈ ਘਟਨਾ ਸਬੰਧੀ 23 ਸਾਲਾ ਨੌਜਵਾਨ ਨੂੰ ਗ੍ਰਿਫਤਾਰ (Arrested) ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਸ਼ਾਮ ਕਰੀਬ ਪੰਜ ਵਜੇ ਨਾਬਾਲਗ ਕੁੜੀ ਨਾਲ ਰੇਲਵੇ ਸਟੇਸ਼ਨ `ਤੇ ਪੁੱਜਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ । ਫਿਲਹਾਲ ਦੋਵਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ ।