ਧਾਰ, (ਮੱਧ ਪ੍ਰਦੇਸ਼), 28 ਫਰਵਰੀ 2026 : ਮੱਧ ਪ੍ਰਦੇਸ਼ (Madhya Pradesh) ਦੇ ਧਾਰ ਜਿਲਾ `ਚ ਨਿੱਜੀ ਸਕੂਲ ਦੇ ਟਾਇਲਟ `ਚ ਜਮਾਤ 10ਵੀਂ ਦੀ ਬੋਰਡ ਪ੍ਰੀਖਿਆ ਦੇ ਰਹੀ 17 ਸਾਲ ਦੀ ਇਕ ਲੜਕੀ ਨੇ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ (Child birth) ਦਿੱਤਾ ।
ਕਿਥੇ ਵਾਪਰੀ ਹੈ ਇਹ ਘਟਨਾ
ਮਿਲੀ ਜਾਣਕਾਰੀ ਮੁਤਾਬਕ ਉਕਤ ਘਟਨਾ ਪੀਥਮਪੁਰ ਸ਼ਹਿਰ (Pithampur city) ਦੇ ਇਕ ਨਿੱਜੀ ਸਕੂਲ `ਚ ਵਾਪਰੀ ਜਦੋਂ ਵਿਦਿਆਰਥਣ ਮੰਗਲਵਾਰ ਨੂੰ ਗਣਿਤ ਵਿਸ਼ੇ ਦੀ ਪ੍ਰੀਖਿਆ ਦੇ ਰਹੀ ਸੀ । ਪ੍ਰੀਖਿਆ ਦੌਰਾਨ ਲੜਕੀ ਨੇ ਪੇਟ `ਚ ਤੇਜ਼ ਦਰਦ ਦੀ ਸਿ਼ਕਾਇਤ ਕੀਤੀ ਅਤੇ ਟਾਇਲਟ ਜਾਣ ਦੀ ਇਜਾਜ਼ਤ ਮੰਗੀ । ਜਦੋਂ ਉਹ ਕਾਫ਼ੀ ਦੇਰ ਤੱਕ ਜਮਾਤ `ਚ ਵਾਪਸ ਨਹੀਂ ਆਈ ਤਾਂ ਪ੍ਰੀਖਿਆਰਥੀਆਂ ਨੇ ਟਾਇਲਟ `ਚ ਦੇਖਿਆ ਜਿੱਥੇ ਉਨ੍ਹਾਂ ਨੂੰ ਨਵਜੰਮੇ ਬੱਚੇ (Newborn babies) ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ।
ਜਾਂਚ ਵਿਚ ਗਰਭ ਕਿੰਨੇ ਮਹੀਨਿਆਂ ਦਾ ਸੀ ਬਾਰੇ ਆਇਆ ਸਾਹਮਣੇ
ਔਰਤ ਕਰਮਚਾਰਨਾਂ ਮੌਕੇ `ਤੇ ਪਹੁੰਚੀਆਂ ਅਤੇ ਲੜਕੀ ਤੇ ਬੱਚੇ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਸਿਹਤ ਕੇਂਦਰ ਲਿਆਂਦਾ ਗਿਆ । ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲੜਕੀ ਨੂੰ 34 ਹਫ਼ਤੇ (8 ਮਹੀਨੇ) ਦਾ ਗਰਭ ਸੀ ਅਤੇ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਗਿਆ । ਲੜਕੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ `ਚ ਕਿਹਾ ਕਿ ਉਹ ਇਕ ਡਾਂਸ ਪ੍ਰੋਗਰਾਮ `ਚ ਹਿੱਸਾ ਲੈਣ ਦੌਰਾਨ ਇਕ ਲੜਕੇ ਨੂੰ ਮਿਲੀ ਸੀ ਅਤੇ ਉਸ ਨੇ ਉਸ ਨਾਲ ਜਬਰ-ਜਨਾਹ (Rape) ਕੀਤਾ ਸੀ, ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ ।


