ਏਟਾ `ਚ ਸ਼ਰਾਬ ਪੀਣ ਤੋਂ ਬਾਅਦ 2 ਦੋਸਤਾਂ ਦੀ ਮੌਤ

ਏਟਾ, 29 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਏਟਾ ਵਿਖੇ ਦੋ ਵਿਅਕਤੀਆਂ ਦੀ ਸ਼ਰਾਬ ਪੀਣ (Drinking alcohol) ਤੋਂ ਬਾਅਦ ਸਿਹਤ ਵਿਗੜਨ ਕਾਰਨ ਮੌਤ (Death) ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ `ਚ ਅਵਾਗੜ੍ਹ ਥਾਣਾ ਖੇਤਰ ਦੇ ਮੀਸਾ ਕਲਾਂ ਪਿੰਡ `ਚ ਸ਼ਰਾਬ ਪੀਣ ਤੋਂ ਬਾਅਦ 3 ਦੋਸਤਾਂ ਦੀ ਸਿਹਤ ਵਿਗੜ ਗਈ । ਇਲਾਜ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੌਣ ਹਨ ਤਿੰਨੋਂ ਜਣੇੇ

ਪੁਲਸ ਅਨੁਸਾਰ, ਪਿੰਡ ਨਿਵਾਸੀ ਰਾਕੇਸ਼ (45), ਨਰਸਿੰਘ ਪਾਲ (59) ਅਤੇ ਰੰਜੀਤ (35) ਇਕੱਠੇ ਸ਼ਰਾਬ ਪੀ ਰਹੇ ਸਨ । ਕੁਝ ਦੇਰ ਬਾਅਦ ਤਿੰਨਾਂ ਦੀ ਸਿਹਤ ਵਿਗੜਨ ਲੱਗੀ । ਹਸਪਤਾਲ ਲਿਜਾਣ `ਤੇ ਰਾਕੇਸ਼ ਅਤੇ ਨਰਸਿੰਘ ਪਾਲ ਦੀ ਮੌਤ ਹੋ ਗਈ, ਜਦਕਿ ਰੰਜੀਤ ਦਾ ਇਲਾਜ ਚੱਲ ਰਿਹਾ ਹੈ ।