ਨੋਇਡਾ, 29 ਜੂਨ 2026 : ਗ੍ਰੇਟਰ ਨੋਇਡਾ (Greater Noida) ਦੇ ਥਾਣਾ ਨੌਲੇਜ ਪਾਰਕ ਪੁਲਸ ਨੇ ਸਮਾਰਟਫੋਨ ਚੋਰੀ ਕਰ ਕੇ ਨੇਪਾਲ, ਬੰਗਲਾਦੇਸ਼ ਸਮੇਤ ਹੋਰਨਾਂ ਦੇਸ਼ਾਂ `ਚ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਕਿੰਨੇ ਸਮਾਰਟ ਫੋਨ ਕੀਤੇ ਗਏ ਹਨ ਬਰਾਮਦ
ਮੁਲਜ਼ਮਾਂ ਕੋਲੋਂ ਚੋਰੀ ਦੇ 316 ਸਮਾਰਟਫੋਨ (Smartphone) ਅਤੇ ਵਾਰਦਾਤ `ਚ ਵਰਤਿਆ ਗਿਆ ਇਕ ਆਟੋ ਰਿਕਸ਼ਾ ਬਰਾਮਦ ਕੀਤਾ ਗਿਆ ਹੈ । ਪੁਲਸ ਅਨੁਸਾਰ, ਗਿਰੋਹ ਕੰਟੇਨਰ ਅਤੇ ਟਰੱਕ ਚਾਲਕਾਂ ਦੀ ਮਿਲੀਭੁਗਤ ਨਾਲ ਨੋਇਡਾ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ ਭੇਜੇ ਜਾ ਰਹੇ ਮਹਿੰਗੇ ਮੋਬਾਈਲ ਫੋਨ ਚੋਰੀ ਕਰਦਾ ਸੀ । ਚੋਰੀ ਦੇ ਮੋਬਾਈਲ ਵਿਦੇਸ਼ਾਂ `ਚ ਵੇਚ ਦਿੱਤੇ ਜਾਂਦੇ ਸਨ । ਇਸੇ ਗਿਰੋਹ ਦੇ ਤਿੰਨ ਹੋਰ ਮੈਂਬਰ ਪਹਿਲਾਂ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ।
ਕੀ ਦਾਅਵਾ ਕੀਤਾ ਗਿਆ ਹੈ ਪੁਲਸ ਵਲੋਂ
ਪੁਲਸ ਦਾ ਦਾਅਵਾ ਹੈ ਕਿ ਗਿਰੋਹ ਹੁਣ ਤੱਕ ਲੱਗਭਗ 4000 ਮੋਬਾਇਲ ਫੋਨ ਚੋਰੀ (Mobile phone theft) ਕਰ ਚੁੱਕਾ ਹੈ । ਗਿਰੋਹ ਦਾ ਸਰਗਨਾ ਮਨੋਜ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ । ਮੁਲਜ਼ਮਾਂ ਦੇ ਖਿ਼ਲਾਫ਼ ਗੈਂਗਸਟਰ ਐਕਟ ਦੇ ਤਹਿਤ ਵੀ ਕਾਰਵਾਈ ਕੀਤੀ ਜਾਵੇਗੀ ।








