ਨਵੀਂ ਦਿੱਲੀ, 17 ਨਵੰਬਰ 2025 : ਅਰਬੀ ਮੁਲਕ ਸਾਊਦੀ ਅਰਬ (Saudi Arabia) ਵਿਚ ਇਕ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾਉਣ (Collision) ਕਾਰਨ 22 ਭਾਰਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।
ਕਿਥੇ ਜਾ ਰਹੀ ਸੀ ਬਸ
ਜੋ ਬੱਸ ਸਾਊਦੀ ਅਰਬ ਵਿਖੇ ਡੀਜ਼ਲ ਟੈਂਕਰ (Diesel tanker) ਨਾਲ ਟਕਰਾ ਗਈ ਮੱਕਾ ਤੋਂ ਮਦੀਨਾ ਜਾ ਰਹੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੁਫਰੀਹਾਟ ਖੇਤਰ ਵਿਖੇ ਵਾਪਰਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ । ਸੀ. ਐਮ. ਰੇਵੰਤ ਰੈਡੀ ਨੇ ਸਾਊਦੀ ਅਰਬ ਵਿੱਚ ਹੋਏ ਭਿਆਨਕ ਹਾਦਸੇ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ ।


