Patiala Help Club Logo

ਦਿੱਲੀ `ਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਮਾਮਲੇ ਵਿਚ 3 ਗ੍ਰਿਫ਼ਤਾਰ

ਨਵੀਂ ਦਿੱਲੀ, 11 ਅਗਸਤ 2026 : ਰਾਜਧਾਨੀ ਦਿੱਲੀ (Delhi) ਵਿਖੇ 700 ਰੁਪਏ ਦੀ ਉਧਾਰੀ ਨੂੰ ਲੈ ਕੇ ਹੋਏ ਝਗੜੇ ਵਿਚ ਚਾਕੂ ਮਾਰ ਕੇ ਕੀਤੇ ਕਤਲ ਮਾਮਲੇ ਵਿਚ ਤਿੰਨ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ 700 ਰੁਪਏ ਦੀ ਉਧਾਰੀ ਨੂੰ ਲੈ ਕੇ ਹੋਏ ਝਗੜੇ `ਚ 30 ਸਾਲਾ ਵਿਅਕਤੀ ਦਾ ਕਥਿਤ ਰੂਪ `ਚ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ ਮੁਕੇਸ਼ ਯਾਦਵ ਦੇ ਤੌੌਰ ‘ਤੇ ਹੋਈ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੇ ਭਰਾ ਨੇ ਮੁਲਜ਼ਮ ਤੋਂ ਪੈਸੇ ਉਧਾਰ ਲਏ ਸਨ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚੋਂ ਇਕ ਮੁਲਜ਼ਮ `ਤੇ ਚੋਰੀ ਦੇ 10 ਮਾਮਲੇ ਦਰਜ ਹਨ ।

ਕੌਣ ਹੈ ਉਹ ਵਿਅਕਤੀ ਜਿਸਨੇ ਉਧਾਰ ਦਿੱਤੇ ਪੈਸੇ ਮੰਗੇ ਸਨ

ਪ੍ਰਾਪਤ ਸੂਚਨਾ ਮੁਤਾਬਕ ਦਿੱਲੀ ਦੇ ਬੇਗਮਪੁਰਾ ਵਿਹਾਰ ਨੇੜੇ ਜੋ 700 ਰੁਪਏ ਦੀ ਉਧਾਰੀ ਨੂੰ ਲੈ ਕੇ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਚਾਕੂ ਮਾਰਨ ਅਤੇ ਉਧਾਰ ਮੰਗਣ ਵਾਲੇ ਵਿਅਕਤੀ ਦੀ ਪਛਾਣ ਸਚਿਨ ਉਰਫ ਸਾਗਰ (Sachin alias Sagar) ਜੋ ਕਿ 29 ਸਾਲਾਂ ਦਾ ਹੈ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਦੱਸਿਆ ਕਿ ਮੁਲਜ਼ਮ ਬੇਗਮਪੁਰ ਪੁਲਸ ਸਟੇਸ਼ਨ ਵੱਲੋਂ ਐਲਾਨੇ ਮਾੜੇ ਚਰਿੱਤਰ (ਬੀ. ਸੀ.) ਵਾਲਾ ਵਿਅਕਤੀ ਹੈ ਅਤੇ ਈ-ਰਿਕਸ਼ਾ ਚਲਾਉਂਦਾ ਹੈ । ਪੁਲਸ ਨੇ ਕਿਹਾ ਕਿ ਸਚਿਨ ਨੇ ਕਥਿਤ ਤੌਰ `ਤੇ ਪੈਸੇ ਵਾਪਸ ਮੰਗੇ ਸਨ ਪਰ ਸਤੀਸ਼ ਨੇ ਵਾਪਸ ਨਹੀਂ ਕੀਤੇ ।

Advertisement