ਪ੍ਰਯਾਗਰਾਜ, 28 ਮਾਰਚ 2026 : ਯਮੁਨਾਨਗਰ (Yamunanagar) ਜ਼ੋਨ ਦੇ ਮਾਂਡਾ ਥਾਣਾ ਖੇਤਰ ਦੇ ਬਾਮਪੁਰ ਪਿੰਡ ਸਥਿਤ ਗੰਗਾ ਘਾਟ `ਤੇ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ (Tragic accident) ਵਾਪਰਣ ਨਾਲ 4 ਦੀ ਮੌਤ (Death) ਹੋ ਗਈ ਹੈ ।
7 ਦੀ ਮੌਤ ਤੇ ਤਿੰਨ ਨੂੰ ਬਚਾ ਲਿਆ ਗਿਆ ਸੁਰੱਖਿਅਤ
ਗੰਗਾ ਨਦੀ `ਚ ਇਸ਼ਨਾਨ ਕਰਨ ਗਏ 7 ਬੱਚਿਆਂ `ਚੋਂ 4 ਦੀ ਡੁੱਬਣ (Drowning) ਕਾਰਨ ਮੌਤ ਹੋ ਗਈ, ਜਦਕਿ 3 ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ । ਜਾਣਕਾਰੀ ਅਨੁਸਾਰ 5 ਪਰਿਵਾਰਾਂ ਦੇ 7 ਬੱਚੇ ਸਵੇਰੇ ਕਰੀਬ 10.30 ਵਜੇ ਗੰਗਾ ਘਾਟ `ਤੇ ਨਹਾਉਣ ਪਹੁੰਚੇ ਸਨ । ਇਸ਼ਨਾਨ ਦੌਰਾਨ ਅਚਾਨਕ ਸਾਰੇ ਬੱਚੇ ਡੂੰਘੇ ਪਾਣੀ `ਚ ਚਲੇ ਗਏ ਅਤੇ ਡੁੱਬਣ ਲੱਗੇ ।
ਕੌਣ ਕੌਣ ਵਗ ਗਿਆ
ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਮੌਜੂਦ ਮਲਾਹ ਤੁਰੰਤ ਮੌਕੇ `ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ । ਮਲਾਹਾਂ ਨੇ ਮੋਹਿਤ (13), ਦਿਵਿਆਂਸ਼ੂ (16) ਅਤੇ ਅਮਨ (9) ਨੂੰ ਸੁਰੱਖਿਅਤ ਬਾਹਰ ਕੱਢ ਲਿਆ । ਹਾਲਾਂਕਿ, ਕੁਨਾਲ (12), ਨਿਹਾਲ (10), ਦੀਪਕ (17) ਅਤੇ ਰਿਸ਼ਭ (10) ਗੰਗਾ ਦੀ ਤੇਜ਼ ਧਾਰਾ `ਚ ਵਹਿ ਗਏ ।










