ਫਤਿਹਪੁਰ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਗੈਸ ਸਿਲੰਡਰ ਫਟਣ ਦੇ ਕਾਰਨ ਇਕ ਮਾਸੂਮ ਸਮੇਤ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਸੁਰੇਸ਼ ਗੁਪਤਾ ਦੇ ਘਰ `ਚ ਖਾਣਾ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ (Gas cylinder) ਫਟ ਗਿਆ । ਸੂਚਨਾ `ਤੇ ਪੁਲਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ । ਪਿੰਡ ਵਾਸੀਆਂ ਦੀ ਮਦਦ ਨਾਲ ਮਲਬਾ ਹਟਾ ਕੇ ਲੋਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ । ਹੁਣ ਤੱਕ 7 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ।
ਕਿੰਨੇ ਵਿਅਕਤੀ ਹੋ ਗਏ ਸਨ ਹਾਦਸੇ ਵਿਚ ਜਖਮੀ
ਪ੍ਰਾਪਤ ਸੂਚਨਾ ਉਪਰੋਕਤ ਗੈਸ ਸਿਲੰਡਰ ਫਟਣ (Gas cylinder explosion) ਵਾਲੇ ਹਾਦਸੇ ਵਿਚ ਜਿਥੇੇ ਤਿੰਨ ਮਕਾਨ ਢਹਿ ਗਏ, ਉਥੇ ਇਸ ਹਾਦਸੇ `ਚ ਤਿੰਨ ਵਿਅਕਤੀ ਜ਼ਖਮੀ (Injured) ਵੀ ਹੋ ਗਏ ਹਨ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦੇ ਖਦਸ਼ੇ ਕਾਰਨ ਦੇਰ ਰਾਤ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ । ਹਾਦਸਾ ਮਲਵਾਂ ਥਾਣਾ ਖੇਤਰ ਦੇ ਕਸਬੇ `ਚ ਹੋਇਆ ।








