ਸੁਰਿੰਦਰਨਗਰ (ਗੁਜਰਾਤ), 15 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਵਿਖੇ ਇਕ ਬਸ ਨੂੰ ਅੱਗ ਲੱਗਣ ਦੇ ਕਾਰਨ ਵਾਪਰੇ ਘਟਨਾਕ੍ਰਮ ਦੌਰਾਨ ਚਾਰ ਯਾਤਰੀ ਜਿੰਦਾ ਹੀ ਸੜ (Four passengers burnt alive) ਗਏ ਹਨ ।
ਕੀ ਦੱਸਿਆ ਡੀ. ਐਸ. ਪੀ. ਨੇ
ਗੁਜਰਾਤ ਦੇ ਸੁਰਿੰਦਰ ਨਗਰ ਜਿ਼ਲੇ (Surinder Nagar District) `ਚ ਬੁੱਧਵਾਰ ਦੇਰ ਰਾਤ ਇਕ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ `ਚ ਅੱਗ ਲੱਗਣ (Fire) ਕਾਰਨ 4 ਯਾਤਰੀ ਜਿ਼ੰਦਾ ਸੜ ਗਏ ਅਤੇ 10 ਹੋਰ ਝੁਲਸ ਗਏ । ਪੁਲਸ ਦੇ ਉਪ-ਕਪਤਾਨ (ਡੀ. ਐੱਸ. ਪੀ.) ਐੱਸ. ਐੱਸ. ਭਦੌਰੀਆ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਲੱਗਭਗ ਡੇਢ ਵਜੇ ਚੋਟਿਲਾ-ਰਾਜਕੋਟ ਰਾਸ਼ਟਰੀ ਰਾਜਮਾਰਗ `ਤੇ ਸਾਂਗਾਨੀ ਪਿੰਡ ਦੇ ਕੋਲ ਵਾਪਰਿਆ ।
ਬਸ ਟਕਰਾ ਗਈ ਸੀ ਲੁਕ ਵਾਲੇ ਟੈਂਕਰ ਨਾਲ
ਉਨ੍ਹਾਂ ਦੱਸਿਆ ਕਿ ਨਿੱਜੀ ਲਗਜ਼ਰੀ ਬੱਸ ਅਹਿਮਦਾਬਾਦ ਤੋਂ ਰਾਜਕੋਟ ਵੱਲ ਜਾ ਰਹੀ ਸੀ ਅਤੇ ਉਹ ਆਪਣੇ ਅੱਗੇ ਜਾ ਰਹੇ ਲੁੱਕ ਨਾਲ ਲੱਦੇ ਇਕ ਟੈਂਕਰ ਨਾਲ ਟਕਰਾਅ ਗਈ । ਟੱਕਰ ਤੋਂ ਬਾਅਦ ਬੱਸ `ਚ ਭਿਆਨਕ ਅੱਗ ਲੱਗ ਗਈ । ਜ਼ਖਮੀ (Injured) ਲੋਕਾਂ ਨੂੰ ਇਲਾਜ ਲਈ ਰਾਜਕੋਟ ਦੇ ਸਿਵਲ ਹਸਪਤਾਲ `ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੋਟਿਲਾ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ ।








