15 ਲੱਖ ਦੇ ਇਨਾਮੀ ਨਕਸਲੀ ਸਮੇਤ 4 ਜਣੇ ਕੀਤੇ ਢੇਰ

ਹਜ਼ਾਰੀਬਾਗ, 18 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਹਜਾਰੀਬਾਗ ਵਿਖੇ ਸੁਰੱਖਿਆ ਫੋਰਸਾਂ ਵਲੋਂ ਮੁਕਾਬਲੇ ਦੇ ਚਲਦਿਆਂ ਕਈ ਨਕਸਲੀਆਂ ਨੂੰ ਮਾਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੱਖਾਂ ਦੇ ਇਨਾਮ ਵਾਲਾ ਨਕਸਲੀ

ਝਾਰਖੰਡ ਦੇ ਹਜ਼ਾਰੀਬਾਗ ਜਿਲੇ (Hazaribagh District) `ਚ ਬੀਤੇ ਦਿਨੀਂ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ 4 ਨਕਸਲੀ ਮਾਰੇ (Naxalites killed) ਗਏ । ਇਨ੍ਹਾਂ `ਚ ਨਕਸਲੀ ਕਮਾਂਡਰ ਸਹਿਦੇਵ ਮਹਾਤੋ ਵੀ ਸ਼ਾਮਲ ਹੈ ਜਿਸ `ਤੇ 15 ਲੱਖ ਰੁਪਏ ਦਾ ਇਨਾਮ ਸੀ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਕੇਰੇਦਾਰੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਬਟੂਕਾ ਜੰਗਲੀ ਖੇਤਰ `ਚ ਨਕਸਲੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਇਹ ਮੁਕਾਬਲਾ ਹੋਇਆ । ਬਰਕਾਗਾਓਂ ਦੇ ਐੱਸ. .ਡੀ. ਪੀ. ਓ. ਪਵਨ ਕੁਮਾਰ ਨੇ ਕਿਹਾ ਕਿ ਮੁਕਾਬਲੇ ਦੌਰਾਨ ਕੋਈ ਜਵਾਨ ਜ਼ਖਮੀ ਨਹੀਂ ਹੋਇਆ ।