Patiala Help Club Logo

ਛੱਤੀਸਗੜ੍ਹ `ਚ 41 ਨਕਸਲੀਆਂ ਨੇ ਕੀਤਾ ਆਤਮ ਸਮਰਪਣ

ਬੀਜਾਪੁਰ, 27 ਨਵੰਬਰ 2025 : ਛੱਤੀਸਗੜ੍ਹ (Chhattisgarh) ਦੇ ਬੀਜਾਪੁਰ ਜਿ਼ਲੇ `ਚ 41 ਨਕਸਲੀਆਂ (41 Naxalites) ਨੇ ਸੁਰੱਖਿਆ ਫੋਰਸਾਂ ਅੱਗੇ ਆਤਮਸਮਰਪਣ (Surrender) ਕਰ ਦਿੱਤਾ ।

32 ਨਕਸਲੀਆਂ `ਤੇ ਸੀ 1.19 ਕਰੋੜ ਰੁਪਏ ਦਾ ਇਨਾਮ : ਪੁਲਸ ਅਧਿਕਾਰੀ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ `ਚੋਂ 32 ਨਕਸਲੀਆਂ (32 Naxalites) `ਤੇ 1.19 ਕਰੋੜ ਰੁਪਏ ਦਾ ਇਨਾਮ ਸੀ । ਇਨ੍ਹਾਂ `ਚ ਪ੍ਰਮੁੱਖ ਪੰਡਰੂ ਹਪਕਾ ਉਰਫ਼ ਮੋਹਨ (37), ਉਸ ਦੀ ਪਤਨੀ ਬਾਂਡੀ ਹਾਪਕਾ (35), ਸੁਖਰਾਮ ਹੇਮਲਾ (27), ਉਸ ਦੀ ਪਤਨੀ ਮੰਜੂਲਾ ਉਰਫ਼ ਸ਼ਾਂਤੀ (25), ਮੰਗਲੀ ਮਾਦਵੀ (29), ਜੈਰਾਮ ਕਡਿਆਮ (28), ਲੱਖੂ ਕੋਰਸਾ (37), ਬਦਰੂ ਪੁਨੇਮ (35) ਤੇ ਚੰਦੀਮਾ (35) ਸ਼ਾਮਲ ਹਨ । ਅਧਿਕਾਰੀਆਂ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ `ਚ ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ ਦੇ ਨਾਲ-ਨਾਲ ਤੇਲੰਗਾਨਾ ਸਟੇਟ ਕਮੇਟੀ ਤੇ ਧਮਤਰੀ-ਗਰਿਆਬੰਦ-ਨੁਪਾਦ ਡਿਵੀਜ਼ਨ ਦੇ ਮੈਂਬਰ ਵੀ ਸ਼ਾਮਲ ਹਨ ।

Advertisement