ਪਟਿਆਲਾ, 27 ਨਵੰਬਰ 2025 : ਸਕੂਲੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗ੍ਰਾਊਂਡ ਵਿਖੇ ਵੀਰਵਾਰ ਨੂੰ 45ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (45th Inter-District Primary School Games begin) ਦਾ ਸ਼ਾਨਦਾਰ ਆਗਾਜ਼ ਹੋਇਆ ।
ਚਾਰ ਰੋਜ਼ਾ ਖੇਡਾਂ ਦਾ ਉਦਘਾਟਨ ਸ਼ਾਲੂ ਮਹਿਰਾ ਅਤੇ ਮਨਵਿੰਦਰ ਕੌਰ ਭੁੱਲਰ ਵੱਲੋਂ ਕੀਤਾ
ਗਿਆ
ਚਾਰ ਰੋਜ਼ਾ ਖੇਡਾਂ (Four-day Games) ਦਾ ਉਦਘਾਟਨ ਜਿ਼ਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਵੱਲੋਂ ਅਸਮਾਨ ਵਿੱਚ ਗੁਬਾਰੇ ਛੱਡ ਕੇ ਕੀਤਾ ਗਿਆ । ਇਸ ਉਪਰੰਤ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਖੇਡਾਂ ਨਿਰਪੱਖ ਅਤੇ ਇਮਾਨਦਾਰੀ ਨਾਲ ਕਰਵਾਉਣ ਦੀ ਸਹੁੰ ਚੁਕਵਾਈ ਗਈ । ਇਸ ਮਗਰੋਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਨੇ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ । ਖੇਡਾਂ ਵਿਦਿਆਰਥੀ ਦਾ ਸਰਬ-ਪੱਖੀ ਵਿਕਾਸ (Sports All-round development of the student) ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ । ਉਹਨਾਂ ਆਖਿਆ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀ ਅੰਦਰ ਮਿਲਵਰਤਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ । ਉਹਨਾ ਅੱਗੇ ਦੱਸਿਆ ਕਿ 30 ਨਵੰਬਰ ਤੱਕ ਚੱਲਣ ਵਾਲੀਆਂ ਇਹਨਾਂ ਖੇਡਾਂ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਹਨ ।
ਬੈਡਮਿੰਟਨ ਦੇ ਕੁੱਲ 14 ਫਸਵੇਂ ਮੁਕਾਬਲੇ ਹੋਏ
ਪਹਿਲੇ ਦਿਨ ਬੈਡਮਿੰਟਨ ਦੇ ਕੁੱਲ 14 ਫਸਵੇਂ ਮੁਕਾਬਲੇ (A total of 14 badminton matches were played) ਬਲਾਕ ਸਪੋਰਟਸ ਅਫਸਰ ਪਟਿਆਲਾ-2 ਆਦਰਸ਼ ਬਾਂਸਲ, ਬਲਾਕ ਸਪੋਰਟਸ ਅਫਸਰ ਪਟਿਆਲਾ-3 ਪੂਨਮ, ਬਲਾਕ ਸਪੋਰਟਸ ਅਫਸਰ ਭਾਦਸੋਂ-1 ਰਵਿੰਦਰ ਕੌਰ ਅਤੇ ਆਫੀਸ਼ੀਅਲ ਬੈਡਮਿੰਟਨ ਰੋਹਿਤ ਕੌਸ਼ਲ ਦੀ ਨਿਗਰਾਨੀ ਹੇਠ ਹੋਏ । ਜਿਸ ਵਿੱਚ ਕੁੜੀਆਂ ਦੇ ਮੈਚ ਦੌਰਾਨ ਬਰਨਾਲਾ ਨੇ ਐਸ. ਏ. ਐਸ. ਨਗਰ, ਪਠਾਨਕੋਟ ਨੇ ਫਰੀਦਕੋਟ, ਫਿਰੋਜ਼ਪੁਰ ਨੇ ਕਪੂਰਥਲਾ, ਮੁਕਤਸਰ ਨੇ ਜਲੰਧਰ ਅਤੇ ਤਰਨਤਾਰਨ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ । ਇਸ ਦੇ ਨਾਲ ਹੀ ਮੁੰਡਿਆਂ ਦੇ ਮੈਚ ਦੌਰਾਨ ਫਰੀਦਕੋਟ ਨੇ ਨਵਾਂ ਸ਼ਹਿਰ, ਜਲੰਧਰ ਨੇ ਮੋਗਾ ਅਤੇ ਬਠਿੰਡਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ ਹਰਾਇਆ ।
ਇਸ ਮੌਕੇ ਕੌਣ ਕੌਣ ਸੀ ਹਾਜ਼ਰ
ਇਸ ਮੌਕੇ ਬਲਾਕ ਭਾਦਸੋਂ-2 ਦੇ ਬੀ. ਪੀ. ਈ. ਓ. ਜਗਜੀਤ ਸਿੰਘ ਨੌਹਰਾ, ਬਲਾਕ ਡਾਹਰੀਆਂ ਦੇ ਬੀ. ਪੀ. ਈ. ਓ. ਸੁਰਜੀਤ ਸਿੰਘ, ਬਲਾਕ ਸਮਾਣਾ-1 ਪ੍ਰੇਮ ਕੁਮਾਰ, ਬਲਾਕ ਰਾਜਪੁਰਾ-1 ਦੇ ਬੀ. ਪੀ. ਈ. ਓ. ਹਰਬੰਸ ਸਿੰਘ, ਬਲਾਕ ਸਮਾਣਾ-3 ਦੇ ਬੀ. ਪੀ. ਈ. ਓ. ਗੁਰਪ੍ਰੀਤ ਸਿੰਘ, ਬਲਾਕ ਸਮਾਣਾ-2 ਦੇ ਬੀ. ਪੀ. ਈ. ਓ. ਗੋਪਾਲ ਕ੍ਰਿਸ਼ਨ, ਬਲਾਕ ਭਾਦਸੋਂ-1 ਦੇ ਬੀ. ਪੀ. ਈ. ਓ. ਅਖਤਰ ਸਲੀਮ, ਬਲਾਕ ਰਾਜਪੁਰਾ-2 ਦੇ ਬੀ. ਪੀ. ਈ. ਓ. ਮਨਜੀਤ ਕੌਰ, ਬਲਾਕ ਭੁਨਰਹੇੜੀ-1 ਦੇ ਬੀ. ਪੀ. ਈ. ਓ. ਬਲਵੀਰ ਕੌਰ, ਬਲਾਕ ਬਾਬਰਪੁਰ ਦੇ ਬੀ. ਪੀ. ਈ. ਓ. ਮੇਜਰ ਸਿੰਘ, ਬਲਾਕ ਪਟਿਆਲਾ-1 ਦੇ ਬੀ. ਪੀ. ਈ. ਓ. ਭਰਤ ਭੂਸ਼ਣ ਸਮੇਤ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ ।


