ਮੁੰਬਈ, 6 ਮਾਰਚ 2026 : ਵਾਧੂ ਪੈਸਿਆਂ ਦਾ ਲਾਲਚ ਦੇ ਕੇ ਕੁੱਝ ਲੋਕਾਂ ਤੋਂ ਲੱਖਾਂ ਰੁਪਏ ਦੀ ਧੋਖਾਧੜੀ (Fraud) ਕੀਤੇ ਜਾਣ ਤੇ ਇਕ ਵਿਅਕਤੀ ਵਿਰੁੱਧ ਮਹਾਰਾਸ਼ਟਰਾ ਪੁਲਸ ਵਲੋਂ ਕੇਸ ਦਰਜ (Case registered) ਕੀਤਾ ਗਿਆ ਹੈ ।
ਕੌਣ ਹੈ ਉਹ ਵਿਅਕਤੀ ਜਿਸਨੇ ਧੋਖਾਧੜੀ ਕੀਤੀ ਹੈ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਪੁਲਸ ਨੇ ਨਿਵੇਸ਼ `ਤੇ ਦਿਲ-ਖਿੱਚਵੇਂ ਲਾਭ ਦਾ ਲਾਲਚ ਦੇ ਕੇ ਅਦਾਕਾਰਾ ਵਰਸ਼ਾ ਉਸਗਾਓਂਕਰ (Actress Varsha Usgaonkar) ਅਤੇ 4 ਹੋਰ ਲੋਕਾਂ ਤੋਂ 47 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਇਕ ਸ਼ਖਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ । ਸਿਵਾਜੀ ਪਾਰਕ ਪੁਲਸ ਥਾਣੇ ਦੇ ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮ੍ਰਿਣਾਲਿਨੀ ਸੁਭਾਸ਼ ਜਾਂਭਲੇ ਦੀ ਸਿਕਾਇਤ `ਤੇ ਮੁਲਜ਼ਮ ਅਵਿਨਾਸ਼ ਜਾਧਵ (Accused Avinash Jadhav) ਦੇ ਖਿ਼ਲਾਫ ਮਾਮਲਾ ਦਰਜ ਕੀਤਾ ਗਿਆ ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ
ਜਾਂਭਲੇ ਨੇ ਸਿ਼ਕਾਇਤ `ਚ ਦੋਸ਼ ਲਾਇਆ ਸੀ ਕਿ ਜਾਧਵ ਨੇ ਖੁਦ ਨੂੰ ਫਿ਼ਲਮ ਨਿਰਮਾਤਾ ਅਤੇ ਬਿਲਡਰ ਦੱਸਿਆ ਅਤੇ ਉਨ੍ਹਾਂ ਨੂੰ ਗੁਆਂਢੀ ਜਿ਼ਲੇ ਠਾਣੇ ਦੇ ਡੋਂਬੀਵਲੀ `ਚ ਇਕ ਨਿਰਮਾਣ ਪ੍ਰਾਜੈਕਟ `ਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ । ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜਾਧਵ ਨੇ ਜਿ਼ਆਦਾ ਮੁਨਾਫ਼ੇ ਅਤੇ ਇਕ ਸਾਲ ਦੇ ਅੰਦਰ ਮੂਲ ਰਕਮ ਦੀ ਵਾਪਸੀ ਦਾ ਕਥਿਤ ਤੌਰ `ਤੇ ਵਾਅਦਾ ਕੀਤਾ ਸੀ ।


