ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਹਨੂੰਮਾਨਗੜ੍ਹ ਵਿਖੇ ਸਵੇਰ ਵੇਲੇ ਇਕ ਯਾਤਰੀ ਬਸ ਤੇ ਟਰਾਲੇ ਵਿਚਾਲੇ ਟੱਕਰ ਹੋਣ ਕਾਰਨ ਪੰਜ ਦੀ ਮੌਤ (Death) ਤੇ ਦਰਜਨ ਤੋਂ ਵਧ ਜ਼ਖ਼ਮੀ (Injured) ਹੋ ਗਏ ਹਨ ।
ਕਿੰਨੇ ਵਜੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਹਨੂੰਮਾਨਗੜ੍ਹ (Hanumangarh) ਜਿਲ੍ਹੇ ਵਿਚ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਅਤੇ ਇੱਕ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਇਸ ਸੜਕ ਹਾਦਸੇ (Road accidents) ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਹਾਦਸੇ ਕਾਰਨ ਹਾਈਵੇਅ `ਤੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਾਫ਼ ਕਰਵਾਇਆ ।
ਕਿਥੇ ਜਾ ਰਹੀ ਸੀ ਬਸ
ਰਿਪੋਰਟਾਂ ਅਨੁਸਾਰ ਹਾਦਸਾ ਜੋ ਕਿ ਸਵੇਰੇ 7 ਵਜੇ ਦੇ ਕਰੀਬ ਬਾੜਮੇਰਸਰ ਨੇੜੇ ਸਰਦਾਰ ਸ਼ਹਿਰ ਰੋਡ `ਤੇ ਵਾਪਰਿਆ ਹੈ ਵਾਲੀ ਬੱਸ ਸ਼੍ਰੀ ਗੰਗਾਨਗਰ ਦੇ ਰਾਵਤਸਰ ਤੋਂ ਜੈਪੁਰ ਜਾ ਰਹੀ ਸੀ । ਚਸ਼ਮਦੀਦਾਂ ਨੇ ਦੱਸਿਆ ਕਿ ਸਰ੍ਹੋਂ ਨਾਲ ਭਰੇ ਦੋ ਟਰਾਲੇ ਸੜਕ ਦੇ ਕਿਨਾਰੇ ਖੜ੍ਹੇ ਸਨ । ਬੱਸ ਡਰਾਈਵਰ ਨੇ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕੋਸਿ਼ਸ਼ ਕੀਤੀ, ਉਦੋਂ ਹੀ ਬੱਸ ਉਲਟ ਦਿਸ਼ਾ ਤੋਂ ਆ ਰਹੇ ਇੱਕ ਟ੍ਰੇਲਰ ਟਰੱਕ ਨਾਲ ਟਕਰਾ ਗਈ ।
ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਸ਼ੁਰੂ ਕੀਤੇ ਬਚਾਅ ਕਾਰਜ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਂਬੂਲੈਂਸ ਮੌਕੇ `ਤੇ ਪਹੁੰਚੀਆਂ । ਪੁਲਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ । ਫਿਰ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ (Hospital) ਲਿਜਾਇਆ ਗਿਆ । ਹਾਦਸੇ ਵਿੱਚ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਹਨੂੰਮਾਨਗੜ੍ਹ ਜਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ।










