ਹੈਦਰਾਬਾਦ, 16 ਮਾਰਚ 026 : ਹੈਦਰਾਬਾਦ (Hyderabad) ਦੇ ਮੋਇਨਾਬਾਦ ਵਿਖੇ ਇਕ ਫਾਰਮ ਹਾਊਸ ਤੇ ਕੀਤੀ ਗਈ ਛਾਪੇੇਮਾਰੀ ਦੌਰਾਨ 6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ (Drugs) ਦੀ ਵਰਤੋਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕਿਸ-ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਤੇ ਆਂਧਰਾ ਪ੍ਰਦੇਸ਼ ਦੇ ਸੰਸਦ ਮੈਂਬਰ ਪੁੱਟਾ ਮਹੇਸ਼ ਕੁਮਾਰ ਤੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਸਾਬਕਾ ਵਿਧਾਇਕ ਰੋਹਿਤ ਰੈੱਡੀ ਸਮੇਤ 6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੇ ਦੋਸ਼ ਹੇਠ ਹਿਰਾਸਤ (Detention) `ਚ ਲਿਆ ਗਿਆ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਹੈਦਰਾਬਾਦ ਨੇੜੇ ਮੋਇਨਾਬਾਦ `ਚ ਰੋਹਿਤ ਰੈੱਡੀ ਦੀ ਮਲਕੀਅਤ ਵਾਲੇ ਇਕ ਫਾਰਮ ਹਾਊਸ `ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਭਰੋਸੇਯੋਗ ਜਾਣਕਾਰੀ `ਤੇ ਕਾਰਵਾਈ ਕਰਦੇ ਹੋਏ ਨਾਰਕੋਟਿਕਸ ਲਾਅ ਇਨਫੋਰਸਮੈਂਟ (Narcotics Law Enforcement) ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਥਾਨਕ ਪੁਲਸ ਨਾਲ ਤਾਲਮੇਲ ਕਰ ਕੇ ਸ਼ਨੀਵਾਰ ਰਾਤ ਮੌਕੇ `ਤੇ ਛਾਪਾ ਮਾਰਿਆ ।
ਪਕੜੇ ਗਏ ਵਿਅਕਤੀਆਂ ਵਿਚੋਂ ਇਕ ਨੇ ਚਲਾ ਦਿੱਤੀਆਂ ਸਨ ਗੋਲੀਆਂ
ਹਿਰਾਸਤ `ਚ ਲਏ ਗਏ ਵਿਅਕਤੀਆਂ `ਚੋਂ ਇਕ ਨੇ ਕਥਿਤ ਤੌਰ `ਤੇ ਪਾਰਟੀ ਦੌਰਾਨ ਰਿਵਾਲਵਰ ਨਾਲ ਹਵਾ `ਚ ਤਿੰਨ ਗੋਲੀਆਂ ਚਲਾਈਆਂ। ਪਾਰਟੀ `ਚ ਸ਼ਾਮਲ 11 ਵਿਅਕਤੀਆਂ ਦਾ ਯੂਰਿਨ ਡਰੱਗ ਟੈਸਟਿੰਗ ਕਿੱਟ ਦੀ ਮਦਦ ਨਾਲ ਮੌਕੇ `ਤੇ ਹੀ ਟੈਸਟ ਕੀਤਾ ਗਿਆ । ਰੋਹਿਤ ਸ਼ੈੱਟੀ ਸਮੇਤ 5 ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਸੀ ਜਦੋਂ ਕਿ ਸੰਸਦ ਮੈਂਬਰ ਦੇ ਟੈਸਟ ਦੇ ਨਤੀਜਿਆਂ ਬਾਰੇ ਪਤਾ ਨਹੀਂ ਲੱਗ ਸਕਿਆ ।










