Patiala Help Club Logo

ਕਾਰ ਦੇ 200 ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ 6 ਦੋਸਤਾਂ ਦੀ ਮੌਤ

ਹਿਮਾਚਲ ਪ੍ਰਦੇਸ਼, 19 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਮੰਡੀ ਵਿਖੇ ਇਕ ਸੜਕ ਹਾਦਸੇ ਵਿਚ 6 ਦੋਸਤਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ-ਕੌਣ ਹੈ ਜੋ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲੇ ਦੇ ਲਾਭਡਰੋੋਲ ਵਿਖੇ ਇਕ ਕਾਰ ਦੇ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ ਜੋ ਕਾਰ ਵਿਚ ਸਵਾਰ 6 ਦੋਸਤਾਂ ਦੀ ਮੌਤ ਹੋ ਗਈ ਹੈ ਦੀ ਪਛਾਣ ਸਿਮਾਸ ਤੋਂ ਆਯੁਸ਼ ਰਾਏ (21), ਅਨੁਜ ਕੁਮਾਰ (18) ਅਤੇ ਯਸ਼ ਰਾਏ (14); ਗਵਾਲਾ ਤੋਂ ਪੰਕਜ ਕੁਮਾਰ (17) ਅਤੇ ਅਰਨਵ ਠਾਕੁਰ (15); ਅਤੇ ਦਾਰੋਬ ਤੋਂ ਆਦਿਤਿਆ ਕੁਮਾਰ (17) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਤਿੰਨ ਸਿਮਾਸ ਪਿੰਡ ਦੇ, ਦੋ ਗਵਾਲਾ ਦੇ ਅਤੇ ਇੱਕ ਦਾਰੋਬ ਦਾ ਰਹਿਣ ਵਾਲਾ ਸੀ ।

ਕਿਥੋਂ ਵਾਪਸ ਆ ਰਹੇ ਸਨ ਕਾਰ ਸਵਾਰ

ਪ੍ਰਾਪਤ ਸੂਚਨਾ ਮੁਤਾਬਕ ਮੰਗਲਵਾਰ ਦੇਰ ਰਾਤ ਜੋ ਇਕ ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਦੇ ਕਾਰਨ ਛੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਵਾਲੇ ਇਹ ਕਾਰ ਸਵਾਰ ਨੌਜਵਾਨ ਇਕ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ ਕਿ ਸੜਕ ਹਾਦਸਾ (Road Accident) ਵਾਪਰ ਗਿਆ । ਉਪਰੋਕਤ ਨੌਜਵਾਨਾਂ ਦੇ ਘਰ ਵਾਪਸ ਨਾ ਪਰਤਣ ‘ਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕੀਤੀ ਤਾਂ ਸਵੇਰ ਵੇਲੇ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਕਾਰ ਦੁਰਘਨਾਗ੍ਰਸਤ ਹੋ ਗਈ ਹੈ ।

Advertisement

punjab hockey
Meeting