ਉਤਰ ਪ੍ਰਦੇਸ਼, 13 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਹਾਪੁੜ ਵਿਖੇ ਇਕ ਬਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ 6 ਲੋਕਾਂ ਦੀ ਮੌਤ (Death) ਹੋਣ ਦਾ ਸਮਾਚਾਰ ਹੈ ।
ਕਿਥੇ ਜਾ ਰਹੀ ਸੀ ਬਸ
ਮਿਲੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਜੋ ਬਸ ਟਰੱਕ (Bus truck) ਨਾਲ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਵਿਚ ਬਰਾਤੀ ਸਵਾਰ ਸਨ ਤੇ ਜਦੋਂ ਉਹ ਟਰੱਕ ਨਾਲ ਟਕਰਾਈ ਤਾਂ ਸੜਕ ਹਾਦਸੇ (Road accidents) ਵਿੱਚ ਛੇ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋਣ ਦੇ ਨਾਲ-ਨਾਲ ਸੱਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ । ਉਕਤ ਬਸ ਵਿਆਹ ਵਾਲੇ ਬਰਾਤੀਆਂ ਨੂੰ ਲੈ ਕੇ ਗਾਜ਼ੀਆਬਾਦ ਦੇ ਡਾਸਨਾ ਤੋਂ ਬੁਲੰਦ ਸ਼ਹਿਰ ਦੇ ਗੁਲਾਓਥੀ ਜਾ ਰਹੀ ਸੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪਲਟ ਗਈ, ਜਿਸ ਕਾਰਨ ਵਿਆਹ ਦੇ ਮਹਿਮਾਨ ਅੰਦਰ ਹੀ ਫਸ ਗਏ ।
ਪੁਲਸ ਨੇ ਮੌਕੇ ਤੇ ਆ ਕੇ ਕੀਤੀ ਕਾਰਵਾਈ ਸ਼ੁਰੂ
ਸੜਕ ਹਾਦਸੇ ਤੋਂ ਬਾਅਦ ਮੌਕੇ `ਤੇ ਇਕ ਵਾਰ ਤਾਂ ਚੀਕ-ਚਿਹਾੜਾ ਪੈ ਗਿਆ । ਪੁਲਸ ਨੇ ਮੌਕੇ `ਤੇ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰਦਿਆਂ ਬੱਸ ਦੀਆਂ ਖਿੜਕੀਆਂ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ । ਜ਼ਖ਼ਮੀਆਂ (injured) ਨੂੰ ਹਸਪਤਾਲ ਲਿਜਾਇਆ ਗਿਆ । ਇਹ ਹਾਦਸਾ ਧੌਲਾਣਾ-ਗੁਲਾਵਤੀ ਰੋਡ `ਤੇ ਉਸ ਸਮੇਂ ਵਾਪਰਿਆ ਜਦੋਂ ਬਰਾਤ ਵਾਪਸ ਆ ਰਹੀ ਸੀ।










