Patiala Help Club Logo

ਵੈਨ ਤੇ ਟਰਾਲੇ ਵਿਚਕਾਰ ਟੱਕਰ ਕਾਰਨ 5 ਵਿਅਕਤੀਆਂ ਸਮੇਤ 6 ਲੋਕਾਂ ਦੀ ਹੋਈ ਮੌਤ

ਉਤਰ ਪ੍ਰਦੇਸ਼, 2 ਨਵੰਬਰ 2026 : ਭਾਰਤ ਦੇੇਸ਼ ਦੇ ਸੂੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕੁਸ਼ੀਨਗਰ ਵਿਖੇ ਇਕ ਵੈਨ ਤੇ ਟਰਾਲੇ ਵਿਚਕਾਰ ਟੱਕਰ ਕਾਰਨ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਸਮੇਤ ਦੀ ਮੌਤ (Death) ਹੋ ਗਈ ਹੈ ।

ਕੌਣ-ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜਿਲਾ ਕੁਸ਼ੀਨਗਰ (Kushinagar District) ਵਿਖੇ ਜੋ ਇਕ ਟਰਾਲੇ ਅਤੇ ਵੈਨ ਵਿਚਕਾਰ ਆਹਮੋ-ਸਾਹਮਣੇ ਟੱਕਰ ਕਾਰਨ ਵਾਪਰੇ ਸੜਕ ਹਾਦਸੇ (Road Accidents) ਵਿਚ ਜਿਨ੍ਹਾਂ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵਿਚ ਰਾਮਬਿਲਾਸ ਗੁਪਤਾ (65), ਉਨ੍ਹਾਂ ਦੇ ਵੱਡੇ ਪੁੱਤਰ ਕਨ੍ਹਈਆ ਪ੍ਰਸਾਦ ਗੁਪਤਾ (40), ਛੋਟੇ ਪੁੱਤਰ ਰਾਮ ਮਿਲਨ ਗੁਪਤਾ (35), ਮ੍ਰਿਦੁਲ ਮਿਸ਼ਰਾ (37), ਰੰਜੈ ਗੁਪਤਾ (35) ਅਤੇ ਮਿਥਿਲੇਸ਼ ਗੁਪਤਾ (22) ਸ਼ਾਮਲ ਹਨ ।

ਪੁਲਸ ਨੇ ਕੀਤੀ ਮੌਕੇ ਤੇ ਪਹੁੰਚ ਕਾਰਵਾਈ ਸ਼ੁਰੂ

ਪ੍ਰਾਪਤ ਸੂੂਚਨਾ ਮੁਤਾਬਕ ਟੱਕਰ ਜੋ ਕਿ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਦੇ ਅੰਦਰ ਮੌਜੂਦ ਅੱਠ ਲੋਕ ਫਸ ਗਏ ਅਤੇ ਇੱਕ ਧਮਾਕੇ ਵਰਗੀ ਆਵਾਜ਼ ਆਈ । ਟਰਾਲੇ ਦਾ ਕੈਬਿਨ ਟੁੱਟ ਗਿਆ ਅਤੇ ਵਿੰਗਾ-ਟੇਢਾ ਹੋ ਗਿਆ । ਵੈਨ ਦੇ ਹਿੱਸੇ ਸੜਕ `ਤੇ ਖਿੰਡ ਗਏ । ਅਗਲਾ ਹਿੱਸਾ ਅੰਦਰ ਵੱਲ ਪਿਚਕ ਗਿਆ ਅਤੇ ਪਿੱਛੇ ਵਾਲੀਆਂ ਸੀਟਾਂ ਨਾਲ ਜਾ ਟਕਰਾਇਆ । ਪੁਲਸ ਨੇ ਮੌਕੇ `ਤੇ ਪਹੁੰਚ ਕੇ ਗੈਸ ਕਟਰ ਦੀ ਮਦਦ ਨਾਲ ਗੱਡੀ ਦੇ ਦਰਵਾਜ਼ੇ ਕੱਟੇ ਅਤੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ । ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਜਦਕਿ ਜ਼ਖ਼ਮੀਆਂ ਨੂੰ ਇਲਾਜ ਲਈ ਜਿ਼ਲ੍ਹਾ ਹਸਪਤਾਲ ਲਿਜਾਇਆ ਗਿਆ ।