ਨੰਗਲ, 2 ਜੁਲਾਈ 2026 : ਪੰਜਾਬ ਦੇ ਨੰਗਲ (Nangal) ਵਿਖੇ ਇਕ 6 ਸਾਲਾ ਬੱਚੀ ਨਾਲ ਉਸਦੇ ਆਪਣੇ ਹੀ ਰਿਸ਼ਤੇਦਾਰੀ ਵਿਚ ਫੁੱਫੜ ਲੱਗਦੇ ਵਿਅਕਤੀ ਵਲੋਂ ਜਬਰ ਜਨਾਹ (Rape) ਕੀਤਾ ਗਿਆ ਹੈ ।
ਕੀ ਜਾਣਕਾਰੀ ਦਿੱਤੀ ਨੰਗਲ ਦੇ ਐਸ. ਐਚ. ਓ. ਨੇ
ਨੰਗਲ ਦੇ ਇਕ ਇਲਾਕੇ ਦੀ ਬਸਤੀ ਵਿਚ ਕਰੀਬ 6 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਦਿੰਦਿਆਂ ਨੰਗਲ ਦੇ ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਦੀ ਇਕ ਬਸਤੀ ਵਿਚ ਕਰੀਬ 6 ਸਾਲਾ ਬੱਚੀ ਨਾਲ ਕਥਿਤ ਜਬਰ-ਜ਼ਨਾਹ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਬੱਚੀ ਦਾ ਰਿਸ਼ਤੇ ਵਿਚ ਫੁੱਫੜ ਲੱਗਦਾ ਹੈ ।
ਪੁਲਸ ਨੇ ਜਬਰ ਕਰਨ ਵਾਲੇ ਨੂੰ ਕਰ ਲਿਆ ਹੈ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ `ਤੇ ਪਹੁੰਚ ਕੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ `ਤੇ ਪ੍ਰਵਾਸੀ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਐੱਸ. ਐੱਚ. ਓ. ਨੇ ਦੱਸਿਆ ਕਿ ਬੱਚੀ ਦੇ ਪਿਤਾ ਦੇ ਬਿਆਨਾਂ ਅਨੁਸਾਰ ਉਹ ਰਿਸ਼ਤੇਦਾਰੀ ਵਿਚ ਨਵਾਂ ਨੰਗਲ ਗਏ ਹੋਏ ਸਨ । ਰਾਤ ਕਰੀਬ 9:30 ਵਜੇ ਜਦੋਂ ਉਹ ਘਰ ਵਾਪਸ ਆਏ ਤਾਂ ਬੱਚੀ ਘਰ ਵਿਚ ਨਹੀਂ ਸੀ । ਉਸ ਦੀ ਭਾਲ ਕੀਤੀ ਗਈ ਅਤੇ ਕੁਝ ਸਮੇਂ ਬਾਅਦ ਉਹ ਰੋਂਦੀ ਹੋਈ ਘਰ ਆਈ । ਇਸ ਦੌਰਾਨ ਉਸ ਨੇ ਆਪਣੇ ਨਾਲ ਵਾਪਰੀ ਕਥਿਤ ਘਟਨਾ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ।
ਦੋਸ਼ੀ ਵਿਰੁੱਧ ਪੋਕਸੋ ਅਤੇ ਹੋਰ ਧਾਰਾਵਾਂ ਤਹਿਤ ਕੀਤਾ ਗਿਆ ਹੈ ਕੇੇਸ ਦਰਜ
ਉਨ੍ਹਾਂ ਦੱਸਿਆ ਕਿ ਬੱਚੀ ਦੀ ਹਾਲਤ ਨੂੰ ਦੇਖਦਿਆਂ ਪਰਿਵਾਰ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ । ਪੁਲਸ ਨੇ ਫੋਰੈਂਸਿਕ ਟੀਮ (Forensic team) ਦੀ ਮਦਦ ਨਾਲ ਮੌਕੇ ਤੋਂ ਇਕ ਬੈਂਡਸ਼ੀਟ, ਕੱਪੜੇ ਅਤੇ ਹੋਰ ਸਬੂਤ ਆਪਣੇ ਕਬਜ਼ੇ ਵਿਚ ਲਏ ਹਨ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ । ਐੱਸ. ਐੱਚ. ਓ. ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ੀ ਖਿ਼ਲਾਫ਼ ਪੋਕਸੋ ਐਕਟ (POCSO Act) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ (Case registered) ਕਰ ਲਿਆ ਹੈ । ਕਥਿਤ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ।








