ਹੈਦਰਾਬਾਦ, 24 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਨਾਬਾਲਗਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਤਿੰਨ ਨਾਬਾਲਗਾ ਸਮੇਤ 7 ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।
ਅਦਾਲਤ ਵਿਚ ਪੇਸ਼ ਕਰਕੇੇ ਭੇਜ ਦਿੱਤਾ ਗਿਆ ਹੈ ਜੁਡੀਸ਼ੀਅਲ ਹਿਰਾਸਤ ਵਿਚ
ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਸਿੱਦੀਪੇਟ ਜਿਲੇ ਵਿਖੇ ਜੋ 15 ਸਾਲਾ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ (Sexual exploitation) ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਗ੍ਰਿਫ਼ਤਾਰ ਵਿਅਕਤੀ ਗਏ ਵਿਅਕਤੀਆਂ ਨੂੰ ਪੁਲਸ ਵਲੋਂ ਅਦਾਲਤ ਵਿਚ ਪੇਸ਼ ਕਰਕੇੇ ਉਨ੍ਹਾਂ ਨੂੰ ਜੁੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਪੁਲਸ ਅਨੁਸਾਰ ਉਕਤ ਘਟਨਾ ਦੁਪਹਿਰੇ ਵਾਲੇ ਦਿਨ ਵਾਪਰੀ ਹੈ।
ਕੀ ਦੱਸਿਆ ਸਬ-ਇੰਸਪੈਕਟਰ ਨੇ
ਪ੍ਰਾਪਤ ਸੂਚਨਾ ਮੁਤਾਬਕ ਮੱਦੂਰ ਦੇ ਸਬ-ਇੰਸਪੈਕਟਰ ਐਮ. ਡੀ. ਆਸਿਫ਼ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸੱਤ ਮੁਲਜ਼ਮ ਲੜਕੀ ਨੂੰ ਨੇੜਲੇ ਪਿੰਡ ਲੈ ਗਏ ਅਤੇ ਅਗਲੀ ਸਵੇਰ ਉਸਨੂੰ ਵਾਪਸ ਉਸਦੇ ਆਪਣੇ ਪਿੰਡ ਛੱਡ ਗਏ । ਜਦੋਂ ਲੜਕੀ ਸਾਰੀ ਰਾਤ ਘਰ ਨਹੀਂ ਪਰਤੀ ਤਾਂ ਉਸਦੇ ਮਾਪਿਆਂ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸਨੂੰ ਕਿਤੇ ਹੋਰ ਲਿਜਾਇਆ ਗਿਆ ਸੀ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ । ਲੜਕੀ ਨੇ ਮੁਲਜ਼ਮਾਂ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਉਸਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ।
ਪੁਲਸ ਨੇ ਕੀਤਾ 7 ਵਿਰੁੱਧ ਪੋਕਸੋ ਤਹਿਤ ਕੇਸ ਦਰਜ
ਉਕਤ ਜਿਨਸੀ ਸ਼ੋਸ਼ਣ ਮਾਮਲੇ ਵਿਚ ਪੁਲਸ ਵਲੋਂ 7 ਵਿਅਕਤੀਆਂ ਵਿਰੁੱਧ ਪੋਕਸੋ ਐਕਟ (POCSO Act) ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਸ਼ੁੁਰੂ ਕਰ ਦਿੱਤੀ ਗਈ ਹੈ ।








