Patiala Help Club Logo

ਟਰੱਕ ਅਤੇ ਪਿਕਅੱਪ ਦੀ ਟੱਕਰ ਕਾਰਨ ਵਾਪਰੇ ਸੜਕ ਹਾਦਸੇ ਵਿਚ 7 ਦੀ ਮੌਤ

ਮਹਾਰਾਸ਼ਟਰ, 2 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਅਮਰਾਵਤੀ ਵਿਖੇ ਇਕ ਟਰੱਕ ਤੇ ਪਿਕਅਪ ਦੀ ਟੱਕਰ ਕਾਰਨ 7 ਵਿਅਕਤੀਆਂ ਦੀ ਮੌਕੇ ‘ਤੇ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜਿਲਾ ਅਮਰਾਵਤੀ (Amravati District) ਵਿਖੇ ਜੋ ਸਮਰਧਿੀ ਹਾਈਵੇ ਤੇ ਇਕ ਟਰੱਕ ਵਲੋਂ ਪਿਕਅਪ ਗੱਡੀ ਨੂੰ ਤੇਜ ਰਫ਼ਤਾਰ ਦੇ ਚਲਦਿਆਂ ਟੱਕਰ ਮਾਰ ਕੇ 7 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ 18 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਵਾਲਾ ਸੜਕ ਹਾਦਸਾ ਟਰੱਕ ਡਰਾਈਵਰ ਵਲੋਂ ਪਿਕਅਪ ਦੇ ਪਿੱਛੇ ਲੱਗੀ ਟਰਾਲੀ ਦੇ ਕਾਰਨ ਅੰਦਾਜ਼ਾ ਨਾ ਲਗਾ ਸਕਣ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ।

ਕਿਥੇ ਜਾ ਰਹੀ ਸੀ ਪਿਕਅਪ ਗੱਡੀ

ਪ੍ਰਾਪਤ ਸੂਚਨਾਵਾਂ ਮੁਤਾਬਕ ਉਕਤ ਪਿਕਅਪ ਗੱਡੀ (Pickup truck) ਜਿਸ ਵਿਚ ਦੇਵੀ ਦੁਰਗਾ ਦੀ ਮੂਰਤੀ ਲਿਜਾਈ ਜਾ ਰਹੀ ਸੀ ਦੇ ਕਾਰਨ ਵਾਹਨ ਬਹੁਤ ਹੀ ਹੌਲੀ ਚਲ ਰਿਹਾ ਸੀ ਕਿ ਇਸੇ ਦੌਰਾਨ ਤੇਜ ਰਫ਼ਤਾਰ ਟਰੱਕ (High-speed truck) ਦੀ ਟਰਾਲੀ ਨਾਲ ਲੈਸ ਪਿਅਕਪ ਗੱਡੀ ਨਾਲ ਟੱਕਰ ਹੋ ਗਈ, ਜਿਸ ਕਾਰਨ ਟਰਾਲੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ।

ਪੁਲਸ ਨੇ ਕੀਤਾ ਟਰੱਕ ਡਰਾਈਵਰ ਕਾਬੂ

ਉਕਤ ਵਾਪਰੇ ਸੜਕ ਹਾਦਸੇ (Road accidents) ਦੇ ਜਿੰਮੇਵਾਰ ਡਰਾਈਵਰ ਨੂੰ ਪੁਲਸ ਵਲੋਂ ਗ੍ਰਿਫ਼ਤਾ ਕਰ ਲਿਆ ਗਿਆ ਹੈ । ਸੜਕ ਹਾਦਸੇ ਵਿਚ ਜਖਮੀ (Injured) ਵਿਅਕਤੀਆਂ ਨੂੰ ਵਰਧਾ ਦੇ ਇਕ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ । ਦੱਸਣਯੋਗ ਹੈ ਕਿ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇੇ ।

Advertisement