ਕਰਨਾਟਕ, 2 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਬੈਂਗਲੁਰੂ ਦੱਖਣੀ ਤਾਲੁਕ ਵਿਖੇ ਇਕ ਪੱਥਰ ਦੀ ਖੱਡੇ ‘ਤੇ ਚੱਟਾਨ ਡਿੱਗਣ (Rock fall) ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ।
ਕਿੰਨੇ ਮਜ਼ਦੂਰ ਕਰ ਰਹੇ ਸੀ ਕੰਮ
ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਜੋ ਕਰਨਾਟਕ ਦੇ ਬੰਗਲੁਰੂ ਦੱਖਣੀ ਤਾਲੁਕ ਵਿੱਚ ਇੱਕ ਪੱਥਰ ਦੀ ਖੱਡ ਵਿੱਚ 40 ਫੁੱਟ ਉੱਚੀ ਚੱਟਾਨ ਡਿੱਗਣ ਨਾਲ ਬਿਹਾਰ ਦੇ ਸੱਤ ਮਜ਼ਦੂਰਾਂ ਦੀ ਮੌਤ (Seven workers died) ਹੋ ਗਈ ਹੈ ਹਾਦਸੇ ਸਮੇਂ ਖੱਡ ਵਿੱਚ ਲਗਭਗ 18 ਮਜ਼ਦੂਰ ਕੰਮ ਕਰ ਰਹੇ ਸਨ । ਹਾਦਸੇ ਵਿੱਚ ਕਈ ਹੋਰ ਮਜ਼ਦੂਰ ਜ਼ਖਮੀ(Worker injured) ਹੋ ਗਏ । ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ । ਹਾਲਾਂਕਿ ਜ਼ਖਮੀਆਂ ਦੀ ਸਹੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ।
ਚੱਟਾਨ ਡਿੱਗਣ ਦੇ ਕਾਰਨਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਕਰ ਰਹੀ ਹੈ ਪੁਲਸ
ਘਟਨਾ ਦੀ ਸੂਚਨਾ ਮਿਲਣ `ਤੇ ਪੁਲਸ ਅਤੇ ਰਾਹਤ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ । ਮਲਬੇ ਨੂੰ ਹਟਾਉਣ ਅਤੇ ਇਹ ਪਤਾ ਲਗਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਕਿ ਕੀ ਕੋਈ ਹੋਰ ਮਜ਼ਦੂਰ ਇਸ ਦੇ ਹੇਠਾਂ ਦੱਬੇ ਹੋਏ ਹਨ । ਪੁਲਸ ਦੇ ਅਨੁਸਾਰ ਸਾਰੇ ਮ੍ਰਿਤਕ ਪੱਥਰ ਕਰੱਸ਼ਰ ਵਾਲੀ ਥਾਂ `ਤੇ ਕੰਮ ਕਰਨ ਵਾਲੇ ਦਿਹਾੜੀਦਾਰ ਮਜ਼ਦੂਰ ਸਨ । ਸਾਰੇ ਮ੍ਰਿਤਕ ਬਿਹਾਰ ਦੇ ਨਿਵਾਸੀ ਸਨ । ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਚੱਟਾਨ ਡਿੱਗਣ ਦੇ ਕਾਰਨਾਂ ਅਤੇ ਖਾਨ `ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਕੀਤੀ ਜਾ ਰਹੀ ਹੈ ।








