Patiala Help Club Logo

ਕਾਰ ਵਲੋਂ ਸੜਕ ਤੇ ਖੜ੍ਹੇ ਲੋਕਾਂ ਨੂੰ ਕੁਚਲਣ ਕਾਰਨ ਹੋਈ 8 ਦੀ ਮੌਤ

ਉੱਤਰ ਪ੍ਰਦੇਸ, 4 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਅੰਬੇਡਕਰ ਨਗਰ ਵਿਖੇ ਕਾਰ ਨਾਲ ਸੜਕ ਤੇ ਖੜ੍ਹੇ ਲੋਕਾਂ ਦੇ ਕੁਚਲਣ ਦੇ ਚਲਦਿਆਂ 8 ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਵਿੱਚ, ਇੱਕ ਬੇਕਾਬੂ ਕਾਰ ਨੇ ਸੜਕ `ਤੇ ਖੜ੍ਹੇ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ ਹੈ ਵਾਲੇ ਸੜਕ ਹਾਦਸੇ (Road accidents)  ਵਿੱਚ ਜਿਥੇ ਅੱਠ ਲੋਕਾਂ ਦੀ ਮੌਤ ਹੋ ਗਈ ਦੀ ਮੌਤ ਹੋ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ 12 ਵਜੇ ਦੇ ਕਰੀਬ ਦੋ ਬਾਈਕਾਂ ਦੀ ਟੱਕਰ ਹੋ ਗਈ, ਜਿਸ ਵਿੱਚ ਦੋਵੇਂ ਸਵਾਰ ਗੰਭੀਰ ਜ਼ਖ਼ਮੀ (Injured) ਹੋ ਗਏ । ਲੋਕ ਜ਼ਖ਼ਮੀਆਂ ਦੀ ਮਦਦ ਲਈ ਮੌਕੇ `ਤੇ ਪਹੁੰਚੇ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ । ਇਸ ਦੌਰਾਨ ਇੱਕ ਬੇਕਾਬੂ ਸਵਿਫਟ ਡਿਜ਼ਾਇਰ ਕਾਰ ਆਈ ਅਤੇ ਮਦਦ ਕਰਨ ਵਾਲਿਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਜਿਲ੍ਹਾ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੂਰ ਜਲਾਲਪੁਰ ਦੇ ਅਸ਼ਰਫਪੁਰ ਭੂਆ ਭੱਠੇ ਨੇੜੇ ਵਾਪਰਿਆ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਮ੍ਰਿਤਕਾਂ ਦੀ ਪਛਾਣ ਕੈਫੀ (32), ਉੱਤਮ ਕੁਮਾਰ (24), ਆਦਿਤਿਆ ਕੁਮਾਰ (25), ਲਾਲਚੰਦ (24), ਰਾਜੂ ਗੁਪਤਾ (32) ਅਤੇ ਛੋਟੂ ਵਜੋਂ ਹੋਈ ਹੈ, ਇਹ ਸਾਰੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਹਨ । ਦੋ ਹੋਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ । ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ । ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਜਲਾਲਪੁਰ ਸੀ. ਐਚ. ਸੀ. ਪਹੁੰਚਾਇਆ, ਉੱਥੇ ਡਾਕਟਰਾਂ ਨੇ ਛੇ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ । ਦੋ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ । ਬਾਅਦ ਵਿੱਚ ਉਨ੍ਹਾਂ ਨੂੰ ਟਾਂਡਾ ਮੈਡੀਕਲ ਕਾਲਜ ਭੇਜਿਆ ਗਿਆ, ਜਿੱਥੇ ਉਨ੍ਹਾਂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ।

Advertisement