ਗੁਰਦਾਸਪੁਰ, 29 ਜੂਨ 2026: ਜਿਲਾ ਗੁਰਦਾਸਪੁਰ (Gurdaspur) ਦੇ ਇਕ ਪਿੰਡ `ਚ 80 ਸਾਲਾ ਬਜ਼ੁਰਗ ਵੱਲੋਂ 8 ਸਾਲਾ ਮੁੰਡੇ ਨਾਲ ਬਦਫੈਲੀ (Mischief) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਕੌਣ ਹੈ ਇਹ ਵਿਅਕਤੀ
ਇਸ ਸਬੰਧੀ ਥਾਣਾ ਮੁਖੀ ਦੀਨਾਨਗਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੀਨਾਨਗਰ ਦੇ ਇਕ ਪਿੰਡ ਤੋਂ ਮਿਲੀ ਸਿਕਾਇਤ `ਚ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਮੁੰਡਾ ਘਰ `ਚ ਇਕੱਲਾ ਸੀ । ਇਸੇ ਦੌਰਾਨ ਬਿਸ਼ਨ ਸਿੰਘ (80) ਘਰ ਅੰਦਰ ਦਾਖ਼ਲ (Entering the house) ਹੋਇਆ ਅਤੇ ਉਸ ਨੇ ਮੁੰਡੇ ਨਾਲ ਜ਼ਬਰਦਸਤੀ ਬਦਫੈਲੀ ਕਰਨੀ ਸ਼ੁਰੂ ਕਰ ਦਿੱਤੀ । ਜਦੋਂ ਮੁੰਡੇ ਦੀ ਮਾਂ ਅਚਾਨਕ ਘਰ ਪਹੁੰਚੀ ਤਾਂ ਬਿਸ਼ਨ ਸਿੰਘ ਘਬਰਾ ਗਿਆ ਅਤੇ ਮੁੰਡੇ ਤੇ ਉਸ ਦੀ ਮਾਂ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਹੋ ਗਿਆ ।
ਪੁਲਸ ਨੇ ਸਿ਼ਕਾਇਤ ਮਿਲਣ ਤੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ
ਪਰਿਵਾਰ ਦੀ ਲਿਖਤੀ ਸਿ਼ਕਾਇਤ `ਤੇ ਦੀਨਾਨਗਰ ਪੁਲਸ ਨੇ ਸਾਰੇ ਮਾਮਲੇ ਦੀ ਜਾਂਚ-ਪੜਤਾਲ ਉਪਰੰਤ ਉਕਤ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ (Case registered) ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।








