ਤ੍ਰਿਸ਼ੂਰ, 14 ਮਾਰਚ 2026 : ਭਾਰਤ ਦੇਸ਼ ਸੂਬੇ ਕੇਰਲ (Kerala) ਦੇ ਤ੍ਰਿਸ਼ੂਰ ਜਿ਼ਲੇ ਦੇ ਵੇਲਾਰਕੱਡ ਖੇਤਰ ਵਿਖੇ ਇਕ ਬਜ਼ੁਰਗ ਔਰਤ (Old woman) ਨੂੰ ਕੁੱਤੇ ਵਲੋਂ ਵੱਢਣ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।
ਲੋਕਾਂ ਨੇ ਕੁੱਤੇ ਨੂੰ ਲੱਭ ਕੇ ਮਾਰ ਸੁੱਟਿਆ
ਕੇਰਲ ਦੇ ਤ੍ਰਿਸ਼ੂਰ ਜਿਲੇ (Thrissur district) ਦੇ ਵੇਲਾਰਕੱਡ ਇਲਾਕੇ `ਚ ਇਕ 84 ਸਾਲਾ ਔਰਤ ਕਾਰਥਿਆਨੀ ਦੀ ਇਕ ਆਵਾਰਾ ਕੁੱਤੇ (Stray dogs) ਵੱਲੋਂ ਜਾਨ ਲੈਣ ਤੋਂ ਬਾਅਦ ਗੁੱਸੇ `ਚ ਆਏ ਸਥਾਨਕ ਵਾਸੀਆਂ ਨੇ ਕੁੱਤੇ ਨੂੰ ਲੱਭ ਕੇ ਮਾਰ ਦਿੱਤਾ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਨੇ ਕਿਹਾ ਕਿ ਕਾਰਥਿਆਨੀ ਜੋ ਤੁਰ ਨਹੀਂ ਸਕਦੀ ਸੀ ਤੇ ਕਈ ਸਿਹਤ ਸਮੱਸਿਆਵਾਂ ਕਾਰਨ ਬੈੱਡ `ਤੇ ਲੇਟੀ ਸੀ, `ਤੇ ਸ਼ਾਮ ਨੂੰ ਕੁੱਤੇ ਨੇ ਹਮਲਾ ਕਰ ਦਿੱਤਾ ।
ਪਸ਼ੂਆਂ ਦੇ ਡਾਕਟਰਾਂ ਵਲੋਂ ਕੀਤੀ ਜਾਵੇਗੀ ਕੁੱਤੇ ਦੇ ਸਰੀਰ ਦੀ ਜਾਂਚ
ਹਮਲੇ `ਚ ਗੰਭੀਰ ਰੂਪ `ਚ ਜ਼ਖਮੀਂ ਹੋਈ ਬਜ਼ੁਰਗ ਔਰਤ ਦੀ ਮੌਤ (Woman’s death) ਹੋ ਗਈ । ਪਸ਼ੂਆਂ ਦੇ ਡਾਕਟਰ ਕੁੱਤੇ ਦੇ ਸਰੀਰ ਦੀ ਜਾਂਚ ਕਰਨਗੇ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਸ ਨੂੰ ਕਿਤੇ ਰੈਬੀਜ਼ ਤਾਂ ਨਹੀਂ ਸੀ ? ਪੁਲਸ ਨੇ ਕਿਹਾ ਕਿ ਕਾਰਥਿਆਨੀ ਤੋਂ ਇਲਾਵਾ ਕੁੱਤੇ ਨੇ ਆਸਪਾਸ ਦੇ 3 ਹੋਰ ਵਿਅਕਤੀਆਂ ਤੇ 3 ਕੁੱਤਿਆਂ `ਤੇ ਵੀ ਹਮਲਾ ਕੀਤਾ ਸੀ ।










