Patiala Help Club Logo

ਤੇਂਦੂਏ ਦੇ ਹਮਲੇ `ਚ ਹੋਈ 9 ਸਾਲਾ ਬੱਚੇ ਦੀ ਮੌਤ

ਬਹਿਰਾਈਚ, 9 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਹਿਰਾਈਚ ਵਿਖੇ ਇਕ 9 ਸਾਲਾਂ ਦੇ ਬੱਚੇ ਦੀ ਤੇਂਦੂਏ ਵਲੋਂ ਹਮਲਾ ਕੀਤੇ ਜਾਣ ਕਾਰਨ ਮੌਤ (Death) ਹੋ ਗਈ ਹੈ ।

ਕੀ ਦੱਸਿਆ ਵਣ ਜੀਵ ਵਿਭਾਗ ਦੇ ਡੀ. ਐਫ. ਓ. ਨੇ

ਉਕਤ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਤਰਨੀਆਘਾਟ ਵਣਜੀਵ ਵਿਭਾਗ (Wildlife Department) ਦੇ ਡੀ. ਐੱਫ. ਓ. ਅਪੂਰਵ ਦੀਕਸਿ਼ਤ ਨੇ ਦੱਸਿਆ ਕਿ ਕਤਰਨੀਆਘਾਟ ਰੇਂਜ ਦੇ ਆਨੰਦ ਨਗਰ ਪਿੰਡ `ਚ ਸੋਮਵਾਰ ਰਾਤ ਲੱਗਭਗ 9 ਵਜੇ ਸੜਕ ਕੰਢੇ ਲੱਗੇ ਨਲਕੇ ਤੋਂ ਪਾਣੀ ਲੈਣ ਗਏ 9 ਸਾਲਾ ਬੱਚੇ ਰਾਜਵੀਰ `ਤੇ ਤੇਂਦੂਏ ਨੇ ਹਮਲਾ (Leopard attack) ਕਰ ਦਿੱਤਾ ।

ਕੌਣ ਹੈ ਇਹ ਬੱਚਾ

ਗੰਭੀਰ ਰੂਪ `ਚ ਜ਼ਖਮੀ ਰਾਜਵੀਰ ਨੇ ਕਮਿਊਨਿਟੀ ਹੈਲਥ ਸੈਂਟਰ ਲਿਜਾਂਦੇ ਸਮੇਂ ਦਮ ਤੋੜ ਦਿੱਤਾ । ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜਿਆ ਗਿਆ ਹੈ । ਵਣ ਵਿਭਾਗ ਨੇ ਤੁਰੰਤ ਰਾਹਤ ਵਜੋਂ ਬੱਚੇ ਦੀ ਮਾਂ ਨੂੰ 10 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਹੈ ਅਤੇ ਬਾਕੀ ਮੁਆਵਜ਼ੇ ਦੀ ਪ੍ਰਕਿਰਿਆ ਚੱਲ ਰਹੀ ਹੈ ।

Advertisement