ਸੰਗਰੂਰ, 7 ਨਵੰਬਰ 2025 : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ (69th Punjab State Inter-District School Games) ਰੱਸਾਕੱਸੀ ਅੰਡਰ-17 ਅਤੇ ਅੰਡਰ-19 ਲੜਕੀਆਂ (Under-19 Girls) 2025-26 ਦੇ ਮੁਕਾਬਲੇ ਜੋ ਕਿ ਸਥਾਨਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਖੇਡ ਗਰਾਊਂਡ ਵਿਖੇ ਹੋ ਰਹੇ ਹਨ ।
ਅੰਡਰ -19 ਤੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਜ਼ਿਲ੍ਹਾ ਸੰਗਰੂਰ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਨੇ ਦੱਸਿਆ ਇਸ ਟੂਰਨਾਮੈਂਟ (Tournament) ਵਿੱਚ ਅੰਡਰ -17 ਅਤੇ ਅੰਡਰ -19 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਜਿਲ੍ਹਿਆਂ ਵਿੱਚੋਂ 400 ਖਿਡਾਰੀ (400 players) ਭਾਗ ਲੈ ਰਹੇ ਹਨ, ਜ਼ਿਲ੍ਹਾ ਸੰਗਰੂਰ ਲਈ ਇਹਨਾਂ ਮੁਕਾਬਲਿਆਂ ਦੀ ਮੇਜ਼ਬਾਨੀ ਕਰਨੀ ਮਾਣ ਵਾਲੀ ਗੱਲ ਹੈ । ਇਸ ਟੂਰਨਾਮੈਂਟ ਦੇ ਕਨਵੀਨਰ ਅਮਰੀਕ ਸਿੰਘ ਡੀ .ਪੀ. ਈ. ਨੇ ਦੱਸਿਆ ਕਿ ਅੱਜ ਜੋ ਮੁਕਾਬਲੇ ਹੋ ਰਹੇ ਹਨ ਇਹਨਾਂ ਅੰਡਰ -17 ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਜਿਲ੍ਹਾ ਸੰਗਰੂਰ ਨੇ ਬਠਿੰਡੇ ਨੂੰ 2-0 ਨਾਲ,ਮਾਨਸਾ ਨੇ ਬਰਨਾਲਾ ਨੂੰ 2-0 ਨਾਲ, ਲੁਧਿਆਣਾ ਨੇ ਮੋਗੇ ਨੂੰ 2-0 , ਦੇ ਫਰਕ ਨਾਲ ਹਰਾਇਆ । ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਮਲੇਰਕੋਟਲਾ ਨੂੰ 2-0, ਸੰਗਰੂਰ ਨੇ ਰੂਪਨਗਰ ਨੂੰ 2-0 ਨਾਲ, ਬਠਿੰਡਾ ਨੇ ਪਠਾਨਕੋਟ ਨੂੰ 2-0 ਨਾਲ ਹਰਾਇਆ ।
ਸਰੀਰਕ ਸਿੱਖਿਆ ਦੇ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ
ਇਸ ਮੌਕੇ ਤੇ ਸਟੇਟ ਵੱਲੋਂ ਬਤੌਰ ਅਬਜਰਬਰ ਅਤੇ ਸਲੈਕਟਰ ਬਲਕਾਰ ਸਿੰਘ ਡੀ. ਪੀ. ਈ. ਲੁਧਿਆਣਾ, ਅਮਰਜੀਤ ਸਿੰਘ ਡੀ. ਪੀ. ਈ. ਫਿਰੋਜਪੁਰ, ਜਤਿੰਦਰ ਸਿੰਘ ਪੀ. ਟੀ. ਆਈ ਲੁਧਿਆਣਾ, ਨਾਇਬ ਖਾਨ ਲੈਕ. ਫਿਜੀ. ਬਾਲੀਆਂ ਸੰਗਰੂਰ ਰਵਿੰਦਰ ਸਿੰਘ ਡੀ. ਪੀ. ਈ. ਲੁਧਿਆਣਾ, ਰਕੇਸ ਕੁਮਾਰ ਲੁਧਿਆਣਾ ਹਾਜ਼ਰ ਸਨ । ਇਹਨਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ, ਹੈੱਡਮਿਸਟਰੈਸ ਸ਼ੀਨੂੰ, ਹੈੱਡਮਾਸਟਰ ਸੁਖਦੀਪ ਸਿੰਘ, ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਵੀਰ ਸਿੰਘ ਧੂਰੀ ਨੇ ਬਾਖੂਬੀ ਨਿਭਾ ਰਹੇ ਹਨ । ਇਸ ਤੋਂ ਇਲਾਵਾ ਸਰੀਰਕ ਸਿੱਖਿਆ ਦੇ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ ਜਿਨ੍ਹਾਂ ਵਿੱਚ ਇੰਦਰਜੀਤ ਸਿੰਘ ਲੈਕਚਰਾਰ, ਸ੍ਰੀਮਤੀ ਹਰਵਿੰਦਰ ਕੌਰ ਲੈਕਚਰਾਰ, ਕੰਵਲਦੀਪ ਸਿੰਘ ਡੀ. ਪੀ. ਈ., ਮਨਪ੍ਰੀਤ ਸਿੰਘ ਡੀ. ਪੀ. ਈ., ਜਗਤਾਰ ਸਿੰਘ ਪੀ. ਟੀ. ਆਈ., ਪ੍ਰਿੰਸ ਕਾਲੜਾ ਬਲਾਕ ਸਪੋਰਟਸ ਕੋਆਰਡੀਨੇਟਰ ਆਦਿ ਹਾਜ਼ਰ ਹਨ ।










