ਨਵੀਂ ਦਿੱਲੀ, 21 ਨਵੰਬਰ 2025 : ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Mehul Choksi) ਵੱਲੋਂ ਆਪਣੀ ਹਵਾਲਗੀ ਨੂੰ ਚੁਣੌਤੀ ਦੇਣ ਸਬੰਧੀ ਮਾਮਲੇ ਦੀ
ਸੁਣਵਾਈ 9 ਦਸੰਬਰ ਨੂੰ ਬੈਲਜੀਅਮ ਦੀ ਸੁਪਰੀਮ ਕੋਰਟ `ਕੋਰਟ ਕੈਸੇਸ਼ਨ` `ਚ ਹੋਵੇਗੀ । ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ।
`ਕੋਰਟ ਆਫ ਕੈਸੇਸ਼ਨ` ਕਰੇਗੀ 9 ਦਸੰਬਰ ਨੂੰ ਮਾਮਲੇ ਦੀ ਸੁਣਵਾਈ
ਚੋਕਸੀ ਨੇ ਬੈਲਜੀਅਮ ਦੀ ਸੁਪਰੀਮ ਕੋਰਟ (Belgian Supreme Court) `ਚ 17 ਅਕਤੂਬਰ ਨੂੰ ਐਂਟਵਰਪ ਦੀ ਅਪੀਲੀ ਅਦਾਲਤ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ `ਚ ਭਾਰਤ ਦੀ ਹਵਾਲਗੀ (Extradition to India) ਅਪੀਲ ਨੂੰ `ਲਾਗੂ ਕਰਨ ਯੋਗ` ਕਰਾਰ ਦਿੱਤਾ ਗਿਆ ਸੀ । ਐਡਵੋਕੇਟ ਜਨਰਲ ਹੈਨਰੀ ਵੇਂਡਰਲਿੰਡਨ ਨੇ ਕਿਹਾ ਕਿ `ਕੋਰਟ ਆਫ ਕੈਸੇਸ਼ਨ` 9 ਦਸੰਬਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ । ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਸਿਰਫ `ਕਾਨੂੰਨੀ ਪਹਿਲੂਆਂ` `ਤੇ ਅਪੀਲੀ ਅਦਾਲਤ ਦੇ ਫੈਸਲੇ ਦੀ ਪੜਤਾਲ ਕਰਦਾ ਹੈ, ਜਿਵੇਂ ਕਿ ਕੀ ਅਪੀਲੀ ਅਦਾਲਤ ਨੇ ਕਾਨੂੰਨੀ ਵਿਵਸਥਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਹੈ ਅਤੇ ਕੀ ਉਨ੍ਹਾਂ ਨੇ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸ ਲਈ, ਨਵੇਂ ਤੱਥ ਜਾਂ ਸਬੂਤ ਪੇਸ਼ ਨਹੀਂ ਕੀਤੇ ਜਾ ਸਕਦੇ ।


