Patiala Help Club Logo

ਦਿੱਲੀ ਵਿਚ ਵਿਸ਼ਾਲ ਮੈਗਾ ਮਾਰਟ ‘ਚ ਲੱਗੀ ਅੱਗ ਕਾਰਨ ਇਕ ਦੀ ਮੌਤ

ਨਵੀਂ ਦਿੱਲੀ, 5 ਜੁਲਾਈ : 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਵਿਸ਼ਾਲ ਮੈਗਾ ਮਾਰਟ (Vishal Mega Mart ) ਵਿੱਚ ਅਚਾਨਕ ਅੱਗ ਲੱਗ (Fire) ਜਾਣ ਕਾਰਨ ਇਕ ਨੌਜਵਾਨ ਲਿਫਟ ਵਿਚ ਹੀ ਫਸ ਗਿਆ ਤੇ ਇਸ ਹਾਦਸੇ ਵਿਚ ਉਸਦੀ ਮੌਤ ਹੀ ਹੋ ਗਈ। ਮੈਗਾ ਮਾਰਟ ਵਿਚ ਅੱਗ ਲੱਗਣ ਕਾਰਨ ਦਿੱਲੀ ਦੇ ਕਰੋਲ ਬਾਗ ਖੇਤਰ ਵਿੱਚ ਚੁਫੇਰੇਓਂ ਭਾਜੜਾਂ ਪੈ ਗਈਆਂ।

ਵਿਸ਼ਾਲ ਮੈਗਾ ਮਾਰਟ ਦੀ ਦੂਸਰੀ ਮੰਜਿ਼ਲ ਤੇ ਲੱਗੀ ਸੀ ਅੱਗੇ

ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਦੇ ਕਰੋਲ ਬਾਗ (Delhi Karol Bagh) ਦੇ ਪਦਮ ਰੋਡ ‘ਤੇ ਸਥਿਤ ਵਿਸ਼ਾਲ ਮੈਗਾ ਮਾਰਟ ਦੀ ਦੂਜੀ ਮੰਜਿ਼ਲ ‘ਤੇ ਅਚਾਨਕ ਲੱਗੀ ਅੱਗ ਦਾ ਪਤਾ ਚਲਦਿਆਂ ਹੀ ਅੱਗ ਬੁਝਾਊ ਵਿਭਾਗ ਵਲੋ਼ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਟੀਮਾਂ ਨਾਲ ਪਹੁੰਚ ਕੀਤੀ ਗਈ ਤੇ ਬੜੀ ਹੀ ਮੁਸਤੈਦੀ ਨਾਲ ਅੱਗ ਨੂੰ ਬੁਝਾਇਆ ਗਿਆ ।

Advertisement

punjab hockey