ਨਵੀਂ ਦਿੱਲੀ, 16 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਫਰੀਦਾਬਾਦ ਦੇ ਰਹਿਣ ਵਾਲੇ ਸ਼ੋਇਬ ਤੇ ਡਾ. ਨਸੀਰ ਬਿਲਾਲ ਮੱਲਾ ਦੀ ਐੱਨ. ਆਈ. ਏ. ਦੀ ਹਿਰਾਸਤ (NIA custody) 4 ਦਿਨਾਂ ਲਈ ਹੋਰ ਵਧਾਉਣ ਦਾ ਸੋਮਵਾਰ ਹੁਕਮ ਦਿੱਤਾ ।
ਸ਼ੋਇਬ `ਤੇ ਹੈ ਉਮਰ-ਉਨ-ਨਬੀ ਨੂੰ ਪਨਾਹ ਦੇਣ ਦਾ ਦੋਸ
ਸ਼ੋਇਬ `ਤੇ ਉਮਰ-ਉਨ-ਨਬੀ (Shoaib and Umar-un-Nabi) ਨੂੰ ਪਨਾਹ ਦੇਣ ਦਾ ਦੋਸ਼ ਹੈ, ਜਿਸ ਨੇ ਲਾਲ ਕਿਲੇ ਨੇੜੇ ਇਕ ਕਾਰ `ਚ ਧਮਾਕਾ ਕਰ ਕੇ ਆਪਣੇ ਆਪ ਨੂੰ ਉਡਾ ਲਿਆ ਸੀ। ਮੁਲਜ਼ਮਾਂ ਨੂੰ ਮੁੱਖ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਜਾਂਚ ਏਜੰਸੀ ਨੂੰ ਸ਼ੋਇਬ ਤੇ ਨਸੀਰ ਕੋਲੋਂ ਹੋਰ 4 ਦਿਨਾਂ ਲਈ ਹਿਰਾਸਤ `ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ । ਐੱਨ. ਆਈ. ਏ. ਨੇ ਦਿੱਲੀ ਧਮਾਕੇ (Delhi blasts) ਤੋਂ ਪਹਿਲਾਂ `ਅੱਤਵਾਦੀ` ਨਬੀ ਨੂੰ ਕਥਿਤ ਤੌਰ `ਤੇ ਮਦਦ ਪ੍ਰਦਾਨ ਕਰਨ ਦੇ ਦੋਸ਼ ਹੇਠ ਫਰੀਦਾਬਾਦ ਦੇ ਰਹਿਣ ਵਾਲੇ ਸ਼ੋਇਬ ਨੂੰ ਗ੍ਰਿਫਤਾਰ ਕੀਤਾ ਸੀ ।


