Patiala Help Club Logo

ਅਦਾਲਤੀ ਹੁਕਮਾਂ ਤੇ ਢਾਹ ਦਿੱਤਾ ਜਾਵੇਗਾ ਆਸਾਰਾਮ ਦਾ ਆਸ਼ਰਮ

ਅਹਿਮਦਾਬਾਦ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) ਵਿਖੇ ਬਣੇ ਆਸਾਰਾਮ ਦੇ ਆਸ਼ਰਮ ਨੂੰ ਛੇਤੀ ਹੀ ਢਾਹ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਹੈ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਜੋ ਅਹਿਮਦਾਬਾਦ ਵਿਖੇ ਆਸਾਰਾਮ ਦਾ ਆਸ਼ਰਮ (Ashram) ਢਾਹ ਦੇਣ ਦਾ ਫ਼ੈਸਲਾ ਆਇਆ ਹੈ ਦਾ ਮੁੱਖ ਕਾਰਨ ਗੁਜਰਾਤ ਹਾਈ ਕੋਰਟ (Gujarat High Court) ਵਲੋਂ ਵੀਰਵਾਰ ਨੂੰ ਮੋਟੇਰਾ ਆਸ਼ਰਮ ਟਰੱਸਟ ਦੁਆਰਾ ਦਾਇਰ ਪਟੀਸ਼ਨ ਨੂੰ ਖ਼ਾਰਜ (Petition dismissed) ਕਰਨਾ ਹੈ, ਜਿਸ ਵਿਚ ਸ਼ਹਿਰ ਦੇ ਮੋਟੇਰਾ ਖੇਤਰ ਵਿਚ ਪਲਾਟ ਨੂੰ ਖ਼ਾਲੀ ਕਰਨ ਦੀ ਸਰਕਾਰ ਦੀ ਕਾਰਵਾਈ ਨੂੰ ਚੁਣੌਤੀ ਦਿਤੀ ਗਈ ਸੀ ।

ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਨਾਲ ਰਾਜ ਸਰਕਾਰ ਵਲੋਂ ਆਸ਼ਰਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ । ਦੱਸਣਯੋਗ ਹੈ ਕਿ ਸਾਲ-2030 ਰਾਸ਼ਟਰਮੰਡਲ ਖੇਡਾਂ ਲਈ ਇਕ ਖੇਡ ਕੰਪਲੈਕਸ ਆਸ਼ਰਮ ਦੀ 45 ਹਜ਼ਾਰ ਵਰਗ ਮੀਟਰ ਤੋਂ ਵੱਧ ਜ਼ਮੀਨ ’ਤੇ ਬਣਾਇਆ ਜਾਣਾ ਹੈ । ਇਸ ਜ਼ਮੀਨ ਦੀ ਮੌਜੂਦਾ ਬਾਜ਼ਾਰ ਕੀਮਤ 500 ਕਰੋੜ ਤੋਂ ਵੱਧ ਹੈ ।

Advertisement